ਲੁਟੇਰੇ ਔਰਤ ਕੋਲੋਂ ਪਰਸ ਖੋਹ ਕੇ ਫਰਾਰ
Thursday, Oct 05, 2017 - 04:15 PM (IST)
ਤਰਨਤਾਰਨ (ਧਰਮ ਪੰਨੂੰ) - ਭਿੱਖੀਵਿੰਡ ਵਿਖੇ ਏ. ਟੀ. ਐੱਮ. 'ਚੋਂ ਪੈਸੇ ਕਢਵਾ ਕੇ ਜਾ ਰਹੀ ਔਰਤ ਕੋਲੋਂ ਪਰਸ ਖੋਹ ਕੇ ਦੋ ਲੁਟੇਰੇ ਰਫੂ-ਚੱਕਰ ਹੋ ਗਏ, ਜਿਸ ਸਬੰਧੀ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਬਲਕਾਰ ਸਿੰਘ ਪੁੱਤਰ ਦਿਆਲ ਸਿੰਘ ਵਾਸੀ ਦੂਲ ਕੋਹਨਾ ਥਾਣਾ ਖੇਮਕਰਨ ਨੇ ਬਿਆਨ ਦਰਜ ਕਰਵਾਏ ਕਿ ਉਹ ਆਪਣੀ ਮਾਤਾ ਜਸਬੀਰ ਕੌਰ ਨਾਲ ਬੈਂਕ ਦੇ ਏ. ਟੀ. ਐੱਮ. ਭਿੱਖੀਵਿੰਡ ਤੋਂ 30,000 ਰੁਪਏ ਕਢਵਾ ਕੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਪਿੰਡ ਕਾਲੇ ਨੂੰ ਜਾ ਰਹੇ ਸੀ ਜਦੋਂ ਬੱਸ ਅੱਡਾ ਕਾਲੇ ਪੁੱਜੇ ਤਾਂ ਇਕ ਮੋਟਰਸਾਈਕਲ 'ਤੇ ਦੋ ਮੋਨੇ ਨੌਜਵਾਨ ਆਏ, ਉਨ੍ਹਾਂ ਨੇ ਸਾਨੂੰ ਰੋਕਿਆ। ਇਕ ਨੌਜਵਾਨ ਨੇ ਦਾਤਰ ਦਿਖਾ ਕੇ ਮੇਰੀ ਮਾਤਾ ਜਸਬੀਰ ਕੌਰ ਦਾ ਪਰਸ ਖੋਹ ਲਿਆ, ਜਿਸ ਵਿਚ 30,000 ਰੁਪਏ ਨਕਦ ਅਤੇ ਦੋ ਤੋਲੇ ਸੋਨਾ ਸੀ। ਪੁਲਸ ਦੋਸ਼ੀਆਂ ਦੀ ਪਛਾਣ ਕਰ ਕੇ ਤੇਜਬੀਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਦਿਆਲਪੁਰ ਅਤੇ ਗੁਰਵਿੰਦਰ ਸਿੰਘ ਉਰਫ ਗੋਰਾ ਪੁੱਤਰ ਗੁਰਮੀਤ ਸਿੰਘ ਵਾਸੀ ਦਿਆਲਪੁਰ ਨੂੰ ਗ੍ਰਿਫਤਾਰ ਕਰਨ ਲਈ ਭਾਲ ਕਰ ਰਹੀ ਹੈ।
