ਪੰਜਾਬ ''ਚ ਬੇਖੌਫ਼ ਲੁਟੇਰੇ, ਸ਼ਰੇਆਮ ਲੁੱਟਿਆ ਸ਼ਰਾਬ ਦਾ ਠੇਕਾ

Monday, Sep 02, 2024 - 04:36 PM (IST)

ਪੰਜਾਬ ''ਚ ਬੇਖੌਫ਼ ਲੁਟੇਰੇ, ਸ਼ਰੇਆਮ ਲੁੱਟਿਆ ਸ਼ਰਾਬ ਦਾ ਠੇਕਾ

ਮੁੱਲਾਂਪੁਰ ਦਾਖਾ (ਕਾਲੀਆ) : ਥਾਣਾ ਦਾਖਾ ਅਧੀਨ ਪੈਂਦੇ ਪਿੰਡ ਰੁੜਕਾ ਵਿਖੇ ਦੋ ਮੋਟਰ ਸਾਈਕਲ ਸਵਾਰ ਹਥਿਆਰਬੰਦ ਲੁਟੇਰਿਆਂ ਨੇ ਬੀਤੀ ਰਾਤ ਕਰੀਬ 8 ਵਜੇ ਸ਼ਰਾਬ ਦਾ ਠੇਕਾ ਲੁਟ ਲਿਆ । ਪ੍ਰਾਪਤ ਜਾਣਕਾਰੀ ਅਨੁਸਾਰ ਠੇਕੇ ਦਾ ਕਰਿੰਦਾ ਸਤਿਆ ਪ੍ਰਕਾਸ਼ ਠੇਕੇ ਅੰਦਰ ਬੈਠਾ ਕੈਸ਼ ਗਿਣ ਰਿਹਾ ਸੀ ਤਾਂ ਮੂੰਹ ਤੇ ਬੱਧੇ ਰੁਮਾਲ ਅਤੇ ਐਨਕਾਂ ਲਗਾ ਕੇ ਦੋਨਾਲੀ ਨਾਲ ਪੈਲਟੀਨਾ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ ਲੁਟੇਰਿਆਂ ਨੇ ਸਤਿਆ ਪ੍ਰਕਾਸ਼ ਦੀ ਪੁੜਪੁੜੀ 'ਤੇ ਦੋਨਾਲੀ ਰੱਖ ਦਿੱਤੀ ਅਤੇ ਕੈਸ਼ ਮੰਗਿਆ।

ਲੁਟੇਰਿਆਂ ਨੇ ਉਸ ਨੂੰ ਧਮਕੀ ਦਿੱਤੀ ਕਿ ਜੇਕਰ ਉਸ ਨੇ ਕੈਸ਼ ਨਾ ਦਿੱਤਾ ਤਾਂ ਉਹ ਗੋਲ਼ੀ ਮਾਰ ਦੇਣਗੇ, ਇਸ 'ਤੇ ਡਰਦੇ ਮਾਰੇ ਕਰਿੰਦੇ ਨੇ ਕਰੀਬ 16000 ਰੁਪਏ ਦਾ ਕੈਸ਼ ਲੁਟੇਰਿਆਂ ਦੇ ਹਵਾਲੇ ਕਰ ਦਿੱਤਾ ਅਤੇ ਉਹ ਬੇਖੌਫ ਫਰਾਰ ਹੋ ਗਏ।


author

Gurminder Singh

Content Editor

Related News