22 ਬੋਤਲਾਂ ਨਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਕੀਤਾ ਪੁਲਸ ਨੇ ਕਾਬੂ ਮੁਕਦਮਾ ਦਰਜ

Thursday, Sep 24, 2026 - 04:43 PM (IST)

22 ਬੋਤਲਾਂ ਨਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਕੀਤਾ ਪੁਲਸ ਨੇ ਕਾਬੂ ਮੁਕਦਮਾ ਦਰਜ

ਹਰਿਆਣਾ (ਰੱਤੀ) : ਥਾਣਾ ਹਰਿਆਣਾ ਪੁਲਸ ਵੱਲੋਂ ਮੁਖਬਰ ਖਾਸ ਦੀ ਇਤਲਾਹ ਤੇ ਨਜਾਇਜ਼ ਸ਼ਰਾਬ ਵੇਚਣ ਵਾਲੇ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਮੁਤਾਬਕ ਐਕਸਾਈਜ਼ ਵਿਭਾਗ ਦੇ ਇੰਸਪੈਕਟਰ ਅਮਰਜੀਤ ਸਰਕਲ ਹੁਸ਼ਿਆਰਪੁਰ ਅਤੇ ਉਨ੍ਹਾਂ ਦੀ ਟੀਮ ਵੱਲੋਂ ਪਿੰਡ ਸਤੋਰ ਵਿਖੇ ਨਜ਼ਾਇਜ਼ ਸ਼ਰਾਬ ਫੜੀ ਗਈ ਜਿਸ ਸੰਬੰਧ ਵਿਚ ਥਾਣਾ ਹਰਿਆਣਾ ਪੁਲਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੂੰ ਸੂਚਨਾ ਮਿਲੀ ਕਿ ਜਗਤਾਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਸਤੌਰ ਥਾਣਾ ਹਰਿਆਣਾ ਜ਼ਿਲ੍ਹਾ ਹੁਸ਼ਿਆਰਪੁਰ ਜੋ ਕਿ ਸ਼ਰਾਬ ਨਜਾਇਜ਼ ਸ਼ਰਾਬ ਵੇਚਣ ਦਾ ਕੰਮ ਕਰਦਾ ਹੈ। 

ਪੁਲਸ ਵੱਲੋਂ ਉਸ ਕੋਲੋਂ ਅੱਠ ਬੋਤਲਾਂ ਮਾਰਕਾ ਪੰਜਾਬ ਕਲੱਬ ਵਿਸਕੀ ਗੋਲਡ ਫੋਰ ਸੇਲ ਇਨ ਪੰਜਾਬ ਅਤੇ 14 ਬੋਤਲਾਂ ਦੇਸੀ ਸ਼ਰਾਬ ਸੁਪਰ ਸੰਤਰਾ ਸੇਲ ਇਨ ਹਿਮਾਚਲ ਪ੍ਰਦੇਸ਼ ਬਰਾਮਦ ਕੀਤੀ ਹਰਿਆਣਾ ਪੁਲਸ ਵੱਲੋਂ ਉਕਤ ਵਿਅਕਤੀਆਂ ਖਿਲਾਫ ਆਬਕਾਰੀ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Gurminder Singh

Content Editor

Related News