ਪਿੰਡ ਮੂਨਕ ਕਲਾਂ ''ਚ ਬਾਂਦਰ ਨੇ ਮਚਾਈ ਦਹਿਸ਼ਤ, ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ
Friday, Sep 18, 2026 - 11:59 AM (IST)
ਟਾਂਡਾ ਉੜਮੁੜ (ਪਰਮਜੀਤ ਮੋਮੀ, ਵਰਿੰਦਰ ਪੰਡਿਤ)- ਪਿੰਡ ਮੂਨਕ ਕਲਾਂ 'ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇਥੇ ਅੱਜ ਸਵੇਰੇ ਇਕ ਅਵਾਰਾ ਬਾਂਦਰ ਘੁੰਮਦਾ ਵੇਖਿਆ ਗਿਆ। ਮਿਲੀ ਜਾਣਕਾਰੀ ਮੁਤਾਬਕ ਗੁਰਦੁਆਰਾ ਧਰਮਸ਼ਾਲਾ ਨੇੜੇ ਛੱਤ 'ਤੇ ਘੁੰਮ ਰਹੇ ਬਾਂਦਰ ਨੂੰ ਨੌਜਵਾਨਾਂ ਨੇ ਉਸ ਸਮੇਂ ਵੇਖਿਆ ਜਦੋਂ ਨੌਜਵਾਨ ਪਿੰਡ ਤੇ ਜਿਮ 'ਚ ਕਸਰਤ ਕਰ ਰਹੇ ਸਨ।
ਇਹ ਵੀ ਪੜ੍ਹੋ- ਵਿਵਾਦਾਂ 'ਚ ਘਿਰੇ ਗਾਇਕ ਨਿੱਝਰ! ਨਵੇਂ ਗਾਣੇ ਦੀ ਸ਼ੂਟਿੰਗ ਨੂੰ ਲੈ ਕੇ ਜਲੰਧਰ ਦੇ DAV ਕਾਲਜ 'ਚ ਹੰਗਾਮਾ
ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀਆਂ ਨੇ ਦੱਸਿਆ ਹੈ ਕਿ ਇਸ ਸਬੰਧੀ ਗ੍ਰਾਮ ਪੰਚਾਇਤ ਦੇ ਧਿਆਨ 'ਚ ਲਿਆਂਦਾ ਗਿਆ ਹੈ ਅਤੇ ਇਸ ਬਾਂਦਰ ਨੂੰ ਕਾਬੂ ਕਰਨ ਲਈ ਕਿਹਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੁਝ ਅਵਾਰਾ ਬਾਂਦਰਾਂ ਨੇ ਅਹੀਆਪੁਰ ਟਾਂਡਾ 'ਚ ਦਹਿਸ਼ਤ ਮਚਾਈ ਹੋਈ ਸੀ ਅਤੇ ਕੁਝ ਲੋਕਾਂ 'ਤੇ ਹਮਲਾ ਵੀ ਕੀਤਾ ਗਿਆ ਸੀ।

ਉਥੇ ਹੀ ਦੂਜੇ ਪਾਸੇ ਸਰਪੰਚ ਮਨਵੀਰ ਸਿੰਘ ਦਾ ਕਹਿਣਾ ਹੈ ਕਿ ਸਬੰਧੀ ਉਨ੍ਹਾਂ ਨੂੰ ਸਵੇਰੇ ਹੀ ਕੁਝ ਨੌਜਵਾਨਾਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਉਨ੍ਹਾਂ ਨੇ ਸਬੰਧਤ ਵਿਭਾਗ ਨੂੰ ਅਪੀਲ ਕੀਤੀ ਹੈ ਕਿ ਰਿਹਾਇਸ਼ੀ ਇਲਾਕੇ 'ਚ ਰਹੇ ਇਸ ਬਾਂਦਰ ਨੂੰ ਤੁਰੰਤ ਕਾਬੂ ਕੀਤਾ ਜਾਵੇ। ਇਸ ਮੌਕੇ ਸਰਪੰਚ ਮਨਵੀਰ ਸਿੰਘ ਨੇ ਪਿੰਡ ਵਾਸੀਆਂ ਨੂੰ ਇਸ ਬਾਂਦਰ ਪ੍ਰਤੀ ਸਾਵਧਾਨ ਰਹਿਣ ਲਈ ਕਿਹਾ ਹੈ ਤਾਂ ਜੋ ਕਿਸੇ ਦਾ ਜਾਨੀ ਮਾਲੀ ਨੁਕਸਾਨ ਨਾ ਹੋਵੇ।
ਇਹ ਵੀ ਪੜ੍ਹੋ- ਜਲੰਧਰ ਰੇਲਵੇ ਸਟੇਸ਼ਨ 'ਤੇ ਭਿਆਨਕ ਹਾਦਸਾ! ਧੀ ਨੂੰ ਬਚਾਉਣ ਲਈ ਦੌੜੇ ਪਿਤਾ ਦੀ ਮੌਤ, ਵਿਆਹ 'ਚ ਹੋਣਾ ਸੀ ਸ਼ਾਮਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
