ਬਿਜਲੀ ਵਿਭਾਗ ਨੇ ਕਿਸਾਨ ਨੂੰ ਲਾਇਆ 6 ਲੱਖ ਜੁਰਮਾਨਾ ਤਾਂ ਸੰਘਰਸ਼ ਕਮੇਟੀ ਨੇ ਕਰ ''ਤਾ ਰੋਡ ਜਾਮ

Tuesday, Jun 13, 2023 - 09:17 PM (IST)

ਬਿਜਲੀ ਵਿਭਾਗ ਨੇ ਕਿਸਾਨ ਨੂੰ ਲਾਇਆ 6 ਲੱਖ ਜੁਰਮਾਨਾ ਤਾਂ ਸੰਘਰਸ਼ ਕਮੇਟੀ ਨੇ ਕਰ ''ਤਾ ਰੋਡ ਜਾਮ

ਮੋਗਾ (ਵਿਪਨ) : ਜ਼ਿਲ੍ਹੇ ਦੇ ਪਿੰਡ ਬੁੱਟਰ ਦਾ ਕਿਸਾਨ ਰਣਜੀਤ ਸਿੰਘ, ਜੋ ਖੇਤੀਬਾੜੀ ਦੇ ਨਾਲ ਆਟਾ ਚੱਕੀ ਦਾ ਕੰਮ ਵੀ ਕਰਦਾ ਹੈ ਅਤੇ ਲੋਡ ਦੇ ਹਿਸਾਬ ਨਾਲ ਬਿਜਲੀ ਦਾ ਮੀਟਰ ਲੱਗਾ ਹੋਇਆ ਹੈ, ਨੂੰ ਕੁਝ ਦਿਨ ਪਹਿਲਾਂ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਵੱਲੋਂ 6 ਲੱਖ ਰੁਪਏ ਦਾ ਜੁਰਮਾਨਾ ਲਗਾ ਦਿੱਤਾ ਗਿਆ। ਇਸ 'ਤੇ ਕਿਸਾਨਾਂ ਨੇ 8 ਜੂਨ ਤੋਂ ਬਿਜਲੀ ਵਿਭਾਗ ਦੇ ਦਫ਼ਤਰ ਦੇ ਬਾਹਰ ਧਰਨਾ ਲਗਾ ਦਿੱਤਾ, ਜਦੋਂ ਕਿਸਾਨਾਂ ਨੇ ਵਿਭਾਗ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਅਧਿਕਾਰੀਆਂ ਨੇ ਬਿੱਲ ਗਲਤ ਹੋਣ ਦੀ ਗੱਲ ਮੰਨ ਕੇ 5 ਲੱਖ 20 ਹਜ਼ਾਰ ਰੁਪਏ ਘੱਟ ਕਰ ਦਿੱਤੇ ਅਤੇ ਕਿਸਾਨ ਨੂੰ 80 ਹਜ਼ਾਰ ਰੁਪਏ ਜਮ੍ਹਾ ਕਰਵਾਉਣ ਲਈ ਕਿਹਾ ਗਿਆ ਪਰ ਕਿਸਾਨ ਇਸ 'ਤੇ ਵੀ ਅੜੇ ਰਹੇ।

ਇਹ ਵੀ ਪੜ੍ਹੋ : ਰੂਸੀ ਮਿਜ਼ਾਈਲਾਂ ਵੱਲੋਂ ਹੁਣ ਯੂਕ੍ਰੇਨ ਦੇ ਇਸ ਸ਼ਹਿਰ ਦੀਆਂ ਰਿਹਾਇਸ਼ੀ ਇਮਾਰਤਾਂ 'ਤੇ ਹਮਲਾ, 6 ਲੋਕਾਂ ਦੀ ਮੌਤ

ਉਥੇ ਹੀ ਜਦੋਂ ਵਿਭਾਗ ਦੇ ਅਧਿਕਾਰੀਆਂ ਨਾਲ ਉਨ੍ਹਾਂ ਦੀ ਸਹਿਮਤੀ ਨਾ ਬਣੀ ਤਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਮੋਗਾ-ਬਰਨਾਲਾ ਹਾਈਵੇਅ 'ਤੇ ਜਾਮ ਲਗਾ ਦਿੱਤਾ। ਇਸ ਸਬੰਧੀ ਜਦੋਂ ਬਿਜਲੀ ਵਿਭਾਗ ਨੇ ਅਧਿਕਾਰੀਆਂ ਨਾਲ ਫ਼ੋਨ 'ਤੇ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਜੇ.ਈ. ਦੇ ਭਰੋਸੇ 'ਤੇ ਜਾਮ ਖੁੱਲ੍ਹਵਾ ਦਿੱਤਾ ਗਿਆ ਹੈ। ਕਿਸਾਨਾਂ ਨੇ ਕਿਹਾ ਕਿ ਜੀ.ਟੀ.ਰੋਡ ਤੋਂ ਜਾਮ ਤਾਂ ਹਟਾ ਦਿੱਤਾ ਗਿਆ ਹੈ ਪਰ ਜਦੋਂ ਤੱਕ ਪੀੜਤ ਕਿਸਾਨ ਨੂੰ ਇਨਸਾਫ਼ ਨਹੀਂ ਮਿਲ ਜਾਂਦਾ, ਉਦੋਂ ਤੱਕ ਵਿਭਾਗ ਦੇ ਦਫ਼ਤਰ ਦੇ ਬਾਹਰ ਧਰਨਾ ਜਾਰੀ ਰਹੇਗਾ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News