ਗਲੀ ਦਾ ਰੁਕਿਆ ਕੰਮ ਹੋਇਆ ਸ਼ੁਰੂ

04/21/2018 3:08:10 PM

ਕਾਠਗੜ੍ਹ (ਰਾਜੇਸ਼)— ਪਿੰਡ ਜੀਓਵਾਲ 'ਚ ਪੰਚਾਇਤ ਵੱਲੋਂ ਇਕ ਖਸਤਾਹਾਲ ਨੀਵੀਂ ਗਲੀ, ਜਿਸ 'ਚ ਹਰ ਸਮੇਂ ਗੰਦੇ ਪਾਣੀ ਦੀ ਭਰਮਾਰ ਰਹਿੰਦੀ ਸੀ, ਨੂੰ ਨਵੇਂ ਸਿਰੇ ਤੋਂ ਕੰਕਰੀਟ ਦੀ ਬਣਾਉਣ ਲਈ ਪੁੱਟਿਆ ਗਿਆ ਸੀ ਪਰ ਮਾਈਨਿੰਗ 'ਤੇ ਪਾਬੰਦੀ ਲੱਗਣ ਕਾਰਨ ਗਲੀ 'ਚ ਮਿੱਟੀ ਦੀ ਭਰਤੀ ਨਾ ਪੈਣ ਕਰ ਕੇ ਗਲੀ ਦਾ ਕੰਮ ਅੱਧ ਵਿਚਾਲੇ ਰੁਕਿਆ ਸੀ ਅਤੇ ਪਿੰਡ ਵਾਸੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਪਿੰਡ ਵਾਸੀਆਂ ਦੀ ਇਸ ਸਮੱਸਿਆ ਨੂੰ ਅਦਾਰੇ ਵੱਲੋਂ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਗਿਆ, ਜਿਸ ਤੋਂ ਬਾਅਦ ਜ਼ਿਲਾ ਪ੍ਰਸ਼ਾਸਨ ਨੇ ਹਰਕਤ 'ਚ ਆ ਕੇ ਗਲੀ ਦੇ ਕੰਮ ਨੂੰ ਸਿਰੇ ਚੜ੍ਹਾਉਣ 'ਚ ਬਣਦੀ ਪ੍ਰਵਾਨਗੀ ਤੋਂ ਬਾਅਦ ਕੰਮ ਸ਼ੁਰੂ ਕਰਵਾਇਆ ਗਿਆ।


Related News