ਲੁਧਿਆਣਾ ਦੇ VIP ਇਲਾਕੇ 'ਚ ਧਸੀ ਸੜਕ, ਨਿਗਮ ਪ੍ਰਸ਼ਾਸਨ ਤੇ ਠੇਕੇਦਾਰਾਂ ਦੀ ਖੁੱਲ੍ਹੀ ਪੋਲ
Friday, Sep 23, 2022 - 01:09 AM (IST)
ਲੁਧਿਆਣਾ (ਮਨੀਸ਼) : ਲੁਧਿਆਣਾ 'ਚ ਬੁੱਧਵਾਰ ਨੂੰ ਡੇਢ ਘੰਟੇ ਦੇ ਮੀਂਹ ਨੇ ਨਿਗਮ ਪ੍ਰਸ਼ਾਸਨ ਅਤੇ ਸੜਕ ਨਿਰਮਾਣ ਦੇ ਠੇਕੇਦਾਰਾਂ ਦੀ ਪੋਲ ਖੋਲ੍ਹ ਦਿੱਤੀ। ਇਸ਼ਮੀਤ ਚੌਕ 'ਚ ਪਿਛਲੇ 10 ਦਿਨਾਂ ਵਿੱਚ ਦੂਜੀ ਵਾਰ ਮੀਂਹ ਪੈਣ ਨਾਲ ਸੜਕ ਧਸ ਗਈ। ਸੜਕ ਧਸਣ ਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਜੋ ਸੀਵਰੇਜ ਦੀਆਂ ਪਾਈਪਾਂ ਪਾਈਆਂ ਹੋਈਆਂ ਹਨ, ਕਿਤੇ ਨਾ ਕਿਤੇ ਲੀਕ ਹੋ ਰਹੀਆਂ ਹਨ, ਜਿਸ ਕਾਰਨ ਸ਼ਹਿਰ ਦੀਆਂ ਸੜਕਾਂ ਖੋਖਲੀਆਂ ਹੋ ਰਹੀਆਂ ਹਨ।
ਪਾਸ਼ ਇਲਾਕੇ ਦੀ ਸੜਕ ਦਾ ਇਸ ਤਰ੍ਹਾਂ ਖੋਖਲਾ ਹੋਣਾ ਕਿਤੇ ਨਾ ਕਿਤੇ ਨਿਗਮ ਅਧਿਕਾਰੀਆਂ 'ਤੇ ਵੀ ਵੱਡਾ ਸਵਾਲ ਹੈ। ਸੜਕ ਧਸਣ ਕਾਰਨ ਆਵਾਜਾਈ ਪ੍ਰਭਾਵਿਤ ਹੋ ਗਈ। ਰਾਹਗੀਰਾਂ ਨਾਲ ਹਾਦਸਾ ਵਾਪਰਨ ਦਾ ਵੀ ਡਰ ਬਣਿਆ ਰਹਿੰਦਾ ਹੈ। ਸਵਾਲ ਇਹ ਪੈਦਾ ਹੁੰਦਾ ਹੈ ਕਿ ਸੀਵਰੇਜ ਦੀਆਂ ਪਾਈਪਾਂ ਜੋ ਲੰਬੇ ਸਮੇਂ ਤੋਂ ਵਿਛਾਈਆਂ ਗਈਆਂ ਸਨ, ਉਹ ਕਮਜ਼ੋਰ ਹੋਣ ਕਾਰਨ ਲੀਕ ਹੋ ਰਹੀਆਂ ਹਨ। ਇਸੇ ਤਰ੍ਹਾਂ ਕੁਝ ਦਿਨ ਪਹਿਲਾਂ ਹੀ ਹੈਬੋਵਾਲ ਵਿੱਚ ਵੀ ਸੜਕ ਧਸ ਗਈ ਸੀ।
ਇਹ ਵੀ ਪੜ੍ਹੋ : ਮੂਲ ਨਾਨਕਸ਼ਾਹੀ ਕੈਲੰਡਰ ਦੇ ਨਿਰਮਾਤਾ ਪਾਲ ਸਿੰਘ ਪੁਰੇਵਾਲ ਦਾ ਕੈਨੇਡਾ ’ਚ ਦਿਹਾਂਤ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।