ਸੜਕ ਹਾਦਸੇ ''ਚ ਪਤਨੀ ਹਲਾਕ, ਪਤੀ ਜ਼ਖ਼ਮੀ

Wednesday, Oct 30, 2019 - 06:46 PM (IST)

ਸੜਕ ਹਾਦਸੇ ''ਚ ਪਤਨੀ ਹਲਾਕ, ਪਤੀ ਜ਼ਖ਼ਮੀ

ਜੋਧਾਂ/ਗੁਰੂਸਰ ਸੁਧਾਰ (ਰਵਿੰਦਰ) : ਕਸਬਾ ਜੋਧਾਂ ਦੇ ਬਾਹਰ-ਬਾਹਰ ਸਥਿਤ ਰਿਸ਼ਭ ਸਪਿਨਿੰਗ ਮਿੱਲ ਨੇੜੇ ਵਾਪਰੇ ਸੜਕ ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਪਤੀ-ਪਤਨੀ 'ਚੋਂ ਪਤਨੀ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਪਤੀ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਜਾਣਕਾਰੀ ਅਨੁਸਾਰ ਬਲਵਿੰਦਰ ਸਿੰਘ ਪੁੱਤਰ ਸਾਧੂ ਸਿੰਘ ਵਾਸੀ ਪਿੰਡ ਸਰਾਭਾ ਆਪਣੀ ਪਤਨੀ ਸੁਖਵਿੰਦਰ ਕੌਰ ਨਾਲ ਮੋਟਰਸਾਈਕਲ 'ਤੇ ਕਸਬਾ ਜੋਧਾਂ ਤੋਂ ਆਪਣੇ ਪਿੰਡ ਸਰਾਭਾ ਵੱਲ ਨੂੰ ਆ ਰਿਹਾ ਸੀ।
ਇਸ ਦੌਰਾਨ ਪਿੱਛੋਂ ਆ ਰਿਹਾ ਇਕ ਟਰੱਕ ਨੇ ਡਰੇਨ ਤੋਂ ਲੰਘਦੇ ਹੋਏ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਹਾਦਸੇ 'ਚ ਸੁਖਵਿੰਦਰ ਕੌਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦਕਿ ਉਸ ਦਾ ਪਤੀ ਬਲਵਿੰਦਰ ਸਿੰਘ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਹਾਦਸੇ ਸਬੰਧੀ ਸੂਚਨਾ ਮਿਲਦਿਆਂ ਹੀ ਥਾਣਾ ਜੋਧਾਂ ਦੇ ਮੁਖੀ ਇੰਦਰਪਾਲ ਸਿੰਘ ਪੁਲਸ ਪਾਰਟੀ ਸਮੇਤ ਮੌਕੇ 'ਤੇ ਪੁੱਜੇ। ਉਨ੍ਹਾਂ ਕਿਹਾ ਕਿ ਜਾਂਚ ਉਪਰੰਤ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।


author

Gurminder Singh

Content Editor

Related News