ਐਕਟਿਵਾ ਤੇ ਕਾਰ ਦੀ ਟੱਕਰ ''ਚ ਬਜ਼ੁਰਗ ਦੀ ਮੌਤ
Wednesday, Jun 27, 2018 - 01:06 PM (IST)
ਨਵਾਂਸ਼ਹਿਰ (ਮਨੋਰੰਜਨ)— ਨਵਾਂਸ਼ਹਿਰ-ਰਾਹੋਂ ਮੁੱਖ ਮਾਰਗ 'ਤੇ ਸਥਿਤ ਪਿੰਡ ਬੈਰਸੀਆ ਦੇ ਕੋਲ ਇਕ ਐਕਟਿਵਾ ਅਤੇ ਕਾਰ ਦੇ ਵਿੱਚ ਹੋਈ ਟੱਕਰ 'ਚ ਇਕ ਬਜ਼ੁਰਗ ਵਿਅਕਤੀ ਦੀ ਮੌਤ ਹੋ ਗਈ। ਪੁਲਸ ਨੇ ਦੋਵੇਂ ਵਾਹਨਾਂ ਨੂੰ ਕਬਜੇ 'ਚ ਲੈ ਕੇ ਕਾਰ ਚਾਲਕ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੇ ਜਾਂਚ ਅਧਿਕਾਰੀ ਏ. ਐੱਸ. ਆਈ. ਹਰਜਿੰਦਰ ਸਿੰਘ ਨੇ ਦੱਸਿਆ ਕਿ ਰਾਹੋਂ ਨਿਵਾਸੀ ਅਜੀਤ ਸਿੰਘ (70) ਆਪਣੀ ਐਕਟਿਵਾ ਅਤੇ ਸਵਾਰ ਹੋ ਕੇ ਰਾਹੋਂ ਦੇ ਵੱਲ ਜਾ ਰਿਹਾ ਸੀ ਕਿ ਇਸੇ ਦੌਰਾਨ ਪਿੰਡ ਬੈਰਸੀਆ ਦੇ ਕੋਲ ਉਹ ਇਕ ਆਲਟੋ ਕਾਰ ਦੀ ਲਪੇਟ ਵਿੱਚ ਆ ਗਿਆ। ਜਿਸ ਦੇ ਚੱਲਦੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਕਾਰ ਚਾਲਕ ਗੱਡੀ ਛੱਡ ਕੇ ਮੌਕੇ ਤੋ ਫਰਾਰ ਹੋ ਗਿਆ। ਪੁਲਸ ਨੇ ਕਾਰ ਚਾਲਕ ਦੇ ਖਿਲਾਫ ਮਾਮਲਾ ਦਰਜ ਕਰਕੇ ਦੋਵੇਂ ਵਾਹਨਾਂ ਨੂੰ ਕਬਜੇ 'ਚ ਲੈ ਲਿਆ ਹੈ। ਲਾਸ਼ ਨੂੰ ਪੋਸਟ ਮਾਰਟ ਦੇ ਲਈ ਸਿਵਲ ਹਸਪਤਾਲ ਨਵਾਂਸ਼ਹਿਰ ਪਹੁੰਚਾ ਦਿੱਤਾ ਗਿਆ ਹੈ। ਮ੍ਰਿਤਕ ਅਜੀਤ ਸਿੰਘ ਸਹਿਰ ਦੇ ਪ੍ਰਸਿੱਧ ਐਡਵੋਕੇਟ ਵਰਿੰਦਰ ਸਿੰਘ ਪਾਹਵਾ ਦੇ ਪਿਤਾ ਸਨ।
