ਰੇਤ ਨਾਲ ਭਰੇ ਟਿੱਪਰ-ਟਰੱਕ ਦੇ ਹੇਠਾਂ ਆਇਆ ਨੌਜਵਾਨ, ਮੌਕੇ ''ਤੇ ਮੌਤ
Monday, Sep 18, 2017 - 02:35 PM (IST)

ਜਲੰਧਰ— ਪਠਾਨਕੋਟ ਚੌਕ ਦੇ ਕੋਲ ਰੇਤਾ ਨਾਲ ਭਰੇ ਟਿੱਪਰ-ਟਰੱਕ ਦੇ ਹੇਠਾਂ ਆਉਣ ਵਾਲੇ ਇਕ ਵਿਅਕਤੀ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਵਿਅਕਤੀ ਸੜਕ ਕ੍ਰਾਸ ਕਰਦੇ ਸਮੇਂ ਟਿੱਪਰ ਦੀ ਲਪੇਟ 'ਚ ਆਇਆ, ਜਿਸ ਕਾਰਨ ਉਸ ਦੀ ਮੌਕੇ 'ਤੇ ਮੌਤ ਹੋ ਗਈ। ਤੁਹਾਨੂੰ ਦੱਸ ਦਈਏ ਕਿ ਇਹ ਪਹਿਲਾ ਮਾਮਲਾ ਨਹੀਂ ਕਿ ਕਿਸੇ ਓਵਰਲੋਡ ਵਾਹਨ ਨਾਲ ਹਾਦਸਾ ਹੋਇਆ ਹੋਵੇ, ਇਸ ਤੋਂ ਪਹਿਲਾਂ ਵੀ ਜਲੰਧਰ 'ਚ ਦੋ ਅਜਿਹੇ ਹਾਦਸੇ ਹੋ ਚੁੱਕੇ ਹਨ। ਇਸ ਦੇ ਬਾਵਜੂਦ ਪ੍ਰਸ਼ਾਸਨ ਕੋਈ ਸਬਕ ਨਹੀਂ ਲੈ ਰਿਹਾ।