ਜਲੰਧਰ: ਟਾਇਰ ਬਦਲ ਰਹੇ ਚਾਲਕ ਨੂੰ ਟਰੱਕ ਨੇ ਕੁਚਲਿਆ  (ਤਸਵੀਰਾਂ)

Tuesday, Jul 18, 2017 - 06:57 PM (IST)

ਜਲੰਧਰ: ਟਾਇਰ ਬਦਲ ਰਹੇ ਚਾਲਕ ਨੂੰ ਟਰੱਕ ਨੇ ਕੁਚਲਿਆ   (ਤਸਵੀਰਾਂ)

ਜਲੰਧਰ(ਮਹੇਸ਼, ਨਵਜੋਤ)— ਇਥੋਂ ਦੇ ਕੈਂਟ ਰੇਲਵੇ ਸਟੇਸ਼ਨ 'ਤੇ ਮੰਗਲਵਾਰ ਸਵੇਰੇ ਟਾਇਰ ਬਦਲਦੇ ਸਮੇਂ ਇਕ ਟਰੱਕ ਚਾਲਕ ਨੂੰ ਜੀ.  ਟੀ. ਰੋਡ ਤੋਂ ਨਿਕਲ ਰਹੇ ਇਕ ਹੋਰ ਟਰੱਕ ਨੇ ਕੁਚਲ ਦਿੱਤਾ। ਇਸ ਭਿਆਨਕ ਹਾਦਸੇ 'ਚ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਆਕਾਸ਼ਦੀਪ ਪੁੱਤਰ ਗੋਬਿੰਦ ਰਾਮ ਵਾਸੀ ਪਠਾਨਕੋਟ ਦੇ ਰੂਪ 'ਚ ਹੋਈ ਹੈ। ਥਾਣਾ ਕੈਂਟ ਦੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।


Related News