ਆਟੋ ''ਚ ਜਾ ਰਹੇ ਪਰਿਵਾਰ ਨੂੰ ਕਾਰ ਸਵਾਰ ਨੇ ਦਰੜਿਆ, ਔਰਤ ਦੀ ਮੌਤ

Friday, Jun 19, 2020 - 02:59 PM (IST)

ਆਟੋ ''ਚ ਜਾ ਰਹੇ ਪਰਿਵਾਰ ਨੂੰ ਕਾਰ ਸਵਾਰ ਨੇ ਦਰੜਿਆ, ਔਰਤ ਦੀ ਮੌਤ

ਜਲੰਧਰ (ਮ੍ਰਿਦੁਲ)— ਪਿਛਲੇ ਦਿਨੀਂ ਦੇਰ ਸ਼ਾਮ ਬਸਤੀ ਪੀਰਦਾਦ ਰੋਡ 'ਤੇ ਆਟੋ ਵਿਚ ਪਰਿਵਾਰ ਦੇ ਨਾਲ ਜਾ ਰਹੀ ਪ੍ਰਵਾਸੀ ਔਰਤ ਨੂੰ ਕਾਰੋਬਾਰੀ ਵੱਲੋਂ ਤੇਜ਼ ਰਫਤਾਰ ਕਾਰ ਨੂੰ ਆਟੋ 'ਚ ਭਿੜਾਉਣ ਕਾਰਣ ਹੋਏ ਹਾਦਸੇ 'ਚ ਥਾਣਾ ਬਸਤੀ ਬਾਵਾ ਖੇਲ ਦੀ ਪੁਲਸ ਨੇ ਕੇਸ ਦਰਜ ਕਰ ਲਿਆ ਹੈ, ਹਾਲਾਂਕਿ ਇਸ ਹਾਦਸੇ 'ਚ ਔਰਤ ਦੀ ਕੁਝ ਦੇਰ ਬਾਅਦ ਮੌਤ ਹੋ ਗਈ ਸੀ ਜਦਕਿ ਦੋਸ਼ੀ ਮੌਕੇ ਤੋਂ ਹੀ ਫ਼ਰਾਰ ਹੋਣ 'ਚ ਕਾਮਯਾਬ ਹੋ ਗਿਆ।

ਮ੍ਰਿਤਕਾ ਦੀ ਪਛਾਣ ਰੰਜੂ ਦੇਵੀ ਪਤਨੀ ਰਾਮੇਸ਼ਵਰ ਠਾਕੁਰ ਵਜੋਂ ਹੋਈ ਹੈ। ਮ੍ਰਿਤਕਾ ਦੇ ਬੇਟੇ ਨਵੀਨ ਕੁਮਾਰ ਅਤੇ ਸੰਨੀ ਨੇ ਦੱਸਿਆ ਕਿ ਜਿਸ ਸਮੇਂ ਇਹ ਹਾਦਸਾ ਹੋਇਆ , ਉਸ ਸਮੇਂ ਮਾਂ ਰੰਜੂ ਦੇਵੀ ਰਿਸ਼ਤੇਦਾਰਾਂ ਦੇ ਨਾਲ ਕੰਮ ਤੋਂ ਵਾਪਸ ਪਰਤ ਕੇ ਬਸਤੀ ਬਾਵਾ ਖੇਲ ਸਥਿਤ ਬਾਜ਼ਾਰ 'ਚ ਖਰੀਦਦਾਰੀ ਲਈ ਜਾ ਰਹੀ ਸੀ, ਜਿਸ ਦੌਰਾਨ ਬਸਤੀ ਪੀਰਦਾਦ ਰੋਡ ਕੋਲ ਜਦੋਂ ਆਟੋ ਪਹੁੰਚਿਆ ਤਾਂ ਸਾਹਮਣੇ ਤੋਂ ਆਏ ਹਾਂਡਾ ਸਿਟੀ ਕਾਰ ਚਾਲਕ ਨੇ ਕਾਰ ਨੂੰ ਸਿੱਧਾ ਆਟੋ 'ਚ ਆ ਮਾਰਿਆ, ਇਸ ਦੌਰਾਨ ਆਟੋ ਪਲਟ ਗਿਆ ਅਤੇ ਮਾਂ ਦਾ ਸਿਰ ਜ਼ਮੀਨ 'ਤੇ ਜ਼ੋਰ ਨਾਲ ਟਕਰਾਉਣ ਕਾਰਨ ਉਹ ਗੰਭੀਰ ਜ਼ਖਮੀ ਹੋ ਗਈ।

ਇਹ ਵੀ ਪੜ੍ਹੋ: ਲਾਪਤਾ ਨੌਜਵਾਨ ਦੀ ਮੋਟਰ ਤੋਂ ਮਿਲੀ ਲਾਸ਼, ਪੁੱਤ ਨੂੰ ਇਸ ਹਾਲ ''ਚ ਵੇਖ ਮਾਂ ਹੋਈ ਬੇਹੋਸ਼

ਹਾਦਸਾ ਹੋਣ ਤੋਂ ਬਾਅਦ ਅਚਾਨਕ ਮੌਕੇ 'ਤੇ ਭੀੜ ਇਕੱਠੀ ਹੋ ਗਈ, ਜਿਸ ਦੌਰਾਨ ਕਾਰ ਚਾਲਕ ਕਾਰ 'ਚੋਂ ਉੱਤਰ ਕੇ ਮਾਂ ਨਾਲ ਜ਼ਖਮੀ ਹੋਏ ਰਿਸ਼ਤੇਦਾਰ ਨੂੰ ਉਨ੍ਹਾਂ ਦਾ ਇਲਾਜ ਕਰਵਾਉਣ ਦਾ ਕਹਿ ਕੇ ਜਦੋਂ ਕਾਰ ਨੂੰ ਮੌਕੇ ਤੋਂ ਭਜਾਉਣ ਲੱਗਾ ਤਾਂ ਲੋਕਾਂ ਨੇ ਉਸ ਨੂੰ ਘੇਰ ਲਿਆ, ਜਿਸ 'ਤੇ ਕਾਰ ਚਾਲਕ ਕਾਰੋਬਾਰੀ ਭੀੜ ਦਾ ਗੁੱਸਾ ਦੇਖ ਕੇ ਮੌਕੇ ਤੋਂ ਫਰਾਰ ਹੋਣ 'ਚ ਕਾਮਯਾਬ ਹੋ ਗਿਆ। ਬੇਟੇ ਨਵੀਨ ਅਤੇ ਸੰਨੀ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਵੱਲੋਂ ਜਦੋਂ ਉਨ੍ਹਾਂ ਨੂੰ ਫੋਨ ਆਇਆ ਤਾਂ ਉਹ ਦੋਵੇਂ ਮੌਕੇ 'ਤੇ ਪਹੁੰਚੇ ਤਾਂ ਦੇਖਿਆ ਕਿ ਉਸ ਦੀ ਮੌਤ ਹੋ ਚੁੱਕੀ ਸੀ।

ਇਹ ਵੀ ਪੜ੍ਹੋ: ਸ਼ਹੀਦ ਮਨਦੀਪ ਨੂੰ ਨਮ ਅੱਖਾਂ ਨਾਲ ਦਿੱਤੀ ਗਈ ਅੰਤਿਮ ਵਿਦਾਈ, ਧਾਹਾਂ ਮਾਰ ਰੋਇਆ ਸਾਰਾ ਪਿੰਡ (ਤਸਵੀਰਾਂ)

ਉਨ੍ਹਾਂ ਦੱਸਿਆ ਕਿ ਮੌਕੇ 'ਤੇ ਪੁਲਸ ਨੂੰ ਬੁਲਾਇਆ ਗਿਆ ਪਰ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ। ਪੁਲਸ ਨੇ ਉਨ੍ਹਾਂ ਨੂੰ ਸਵੇਰੇ ਥਾਣੇ ਆ ਕੇ ਬਿਆਨ ਦੇਣ ਲਈ ਕਿਹਾ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਪੁਲਸ ਨੇ ਸਮਾਂ ਤਾਂ ਦਿੱਤਾ ਪਰ ਕਾਰਵਾਈ ਲਈ ਟਾਲ-ਮਟੋਲ ਕਰਦੀ ਰਹੀ, ਜਿਸ ਤੋਂ ਬਾਅਦ ਜਦੋਂ ਉਨ੍ਹਾਂ ਨੇ ਥਾਣੇ ਦੇ ਬਾਹਰ ਧਰਨਾ ਲਾਇਆ ਤਾਂ ਪੁਲਸ ਨੇ ਤੁਰੰਤ ਬਿਆਨ ਦਰਜ ਕਰਨ ਤੋਂ ਬਾਅਦ ਕੇਸ ਦਰਜ ਕਰਨ ਦੀ ਕਾਰਵਾਈ ਸ਼ੁਰੂ ਕੀਤੀ। ਹਾਲਾਂਕਿ ਐੱਸ. ਐੱਚ. ਓ. ਨਿਰਲੇਪ ਸਿੰਘ ਮੁਤਾਬਕ ਕਾਰ ਦਾ ਨੰਬਰ ਟ੍ਰੇਸ ਹੋ ਗਿਆ ਹੈ ਜੋ ਹਰਦੀਪ ਸ਼ੂਰ ਨਿਵਾਸੀ ਅਸ਼ੋਕ ਨਗਰ ਦੇ ਨਾਂ 'ਤੇ ਰਜਿਸਟਰਡ ਹੈ। ਉਸ ਦੀ ਤਲਾਸ਼ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਜਲੰਧਰ 'ਚ ਕੋਰੋਨਾ ਦਾ ਵੱਡਾ ਧਮਾਕਾ, 78 ਨਵੇਂ ਪਾਜ਼ੇਟਿਵ ਕੇਸ ਆਏ ਸਾਹਮਣੇ


author

shivani attri

Content Editor

Related News