ਜਲੰਧਰ: ਭਿਆਨਕ ਹਾਦਸੇ ਨੇ ਲਈ 8 ਸਾਲਾ ਬੱਚੀ ਦੀ ਜਾਨ, ਦਿਲ ਨੂੰ ਝਿੰਜੋੜ ਦੇਣਗੀਆਂ ਇਹ ਤਸਵੀਰਾਂ

Wednesday, Jun 03, 2020 - 06:33 PM (IST)

ਜਲੰਧਰ: ਭਿਆਨਕ ਹਾਦਸੇ ਨੇ ਲਈ 8 ਸਾਲਾ ਬੱਚੀ ਦੀ ਜਾਨ, ਦਿਲ ਨੂੰ ਝਿੰਜੋੜ ਦੇਣਗੀਆਂ ਇਹ ਤਸਵੀਰਾਂ

ਲੋਹੀਆਂ ਖ਼ਾਸ (ਮਨਜੀਤ)— ਜਲੰਧਰ-ਫਿਰੋਜ਼ਪੁਰ ਕੌਮੀ ਮਾਰਗ 'ਤੇ  ਭਿਆਨਕ ਹਾਦਸਾ ਵਾਪਰਨ ਕਰਕੇ ਇਕ ਬੱਚੀ ਦੀ ਮੌਤ ਹੋ ਗਈ ਜਦਕਿ 12 ਲੋਕ ਜ਼ਖਮੀ ਹੋ ਗਏ। ਇਹ ਹਾਦਸਾ ਡਰਾਈਵਰ ਦੀ ਅੱਖ ਲੱਗਣ ਕਰਕੇ ਵਾਪਰਿਆ।

PunjabKesari

ਮੌਕੇ ਤੋਂ ਮਿਲੀ  ਜਾਣਕਾਰੀ ਅਨੁਸਾਰ ਹਨੂੰਮਾਨਗੜ੍ਹ ਰਾਜਸਥਾਨ ਤੋਂ ਬੀਤੀ ਰਾਤ 10 ਵਜੇ ਦੇ ਕਰੀਬ 3 ਪਰਿਵਾਰਾਂ ਦੇ 12 ਦੇ ਕਰੀਬ ਪਰਿਵਾਰਕ ਮੈਂਬਰ ਜਲੰਧਰ ਆ ਰਹੇ ਸਨ ਕਿ ਜਦੋਂ ਸਵੇਰੇ 6 ਵਜੇ ਦੇ ਕਰੀਬ ਲੋਹੀਆਂ ਖ਼ਾਸ ਨੇੜੇ ਪੈਂਦੇ ਪਾਵਰਕਮ ਦੇ ਦਫ਼ਤਰ ਨੇੜੇ ਚਾਲਕ ਦੀ ਅੱਖ ਲੱਗ ਗਈ।

PunjabKesari

ਡਰਾਈਵਰ ਦੀ ਅੱਖ ਲੱਗਣ ਕਰਕੇ ਗੱਡੀ ਬੇਕਾਬੂ ਹੋ ਕੇ ਸੜਕ 'ਤੇ ਪਲਟ ਗਈ, ਜਿਸ ਦੇ ਸਿੱਟੇ ਵਜੋਂ ਇਕ 8 ਸਾਲ ਦੀ ਬੱਚੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਦਰਦਨਾਕ ਹਾਦਸੇ 'ਚ ਡਰਾਈਵਰ ਸਮੇਤ ਦਰਜ਼ਨ ਦੇ ਕਰੀਬ ਵਿਅਕਤੀ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਲੋਹੀਆਂ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਨਾਜ਼ੁਕ ਹਾਲਤ ਨੂੰ ਵੇਖਦੇ ਹੋਏ ਜਲੰਧਰ ਰੈਫਰ ਕਰ ਦਿੱਤਾ ਗਿਆ।

PunjabKesari

ਦੂਜੇ ਪਾਸੇ ਪਾਸੇ ਇਸ ਬਾਰੇ ਥਾਣਾ ਮੁਖੀ ਸੁਖਦੇਵ ਸਿੰਘ ਦਾ ਕਹਿਣਾ ਸੀ ਕਿ ਡਰਾਈਵਰ ਦੀ ਅੱਖ ਲੱਗਣ ਕਰਕੇ ਉਕਤ ਹਾਦਸਾ ਵਾਪਰਿਆ। ਬੱਚੀ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਲਈ ਨਕੋਦਰ ਭੇਜਿਆ ਗਿਆ ਹੈ। ਧਾਰਾ 174 ਤਹਿਤ ਮਾਮਲਾ ਦਰਜ ਕਰ ਦਿੱਤਾ ਗਿਆ ਹੈ।

PunjabKesari

PunjabKesari

PunjabKesari


author

shivani attri

Content Editor

Related News