ਮੁਕਤਸਰ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਸਵਿਫਟ ਕਾਰ ਤੇ ਮੋਟਰਸਾਈਕਲ ਦੀ ਟੱਕਰ 1 ਦੀ ਮੌਤ 1 ਗੰਭੀਰ ਜ਼ਖਮੀ (ਤਸਵੀਰਾਂ)
Monday, Sep 25, 2017 - 03:42 PM (IST)
ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਤਰਸੇਮ ਢੁੱਡੀ)-ਸਥਾਨਕ ਥਾਂਦੇਵਾਲਾ ਰੋਡ ਤੇ ਨਵੇਂ ਬਾਈਪਾਸ ਤੇ ਪੈਂਦੇ ਚੌਰਸਤੇ ਕੋਲ ਅੱਜ ਸਵੇਰੇ ਕਾਰ ਅਤੇ ਮੋਟਰਸਾਇਕਲ ਦੀ ਹੋਈ ਆਪਸੀ ਟੱਕਰ ਵਿਚ ਮੋਟਰਸਾਇਕਲ ਸਵਾਰ ਇਕ ਔਰਤ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਮੋਟਰਸਾਇਲ ਨੰਬਰ ਪੀ.ਬੀ.30 ਐਸ 3429 ਤੇ ਸਵਾਰ ਹੋ ਕਿ ਪਿੰਡ ਭੁੱਟੀਵਾਲਾ ਵਾਸੀ ਜਸਪ੍ਰੀਤ ਸਿੰਘ ਪੁਤਰ ਭੋਲਾ ਸਿੰਘ ਅਤੇ ਉਸ ਨਾਲ ਸਵਾਰ ਇੱਕ ਔਰਤ ਸਿਮਰਜੀਤ ਕੌਰ ਪਤਨੀ ਮਨਜਿੰਦਰ ਸਿੰਘ ਵਾਸੀ ਥਾਦੇਵਾਲਾ ਨਾਲ ਥਾਂਦੇਵਾਲਾ ਪਿੰਡ ਵਾਲੇ ਪਾਸੇ ਤੋਂ ਸ੍ਰੀ ਮੁਕਤਸਰ ਸਾਹਿਬ ਵੱਲ ਆ ਰਹੇ ਸਨ ਕਿ ਸਥਾਨਕ ਨਵੇ ਬਾਈਪਾਸ ਦੇ ਚੌਰਸਤੇ ਕੋਲ ਇਕ ਕਾਰ ਨੰਬਰ ਪੀ.ਬੀ. 29 ਐਕਸ 2144 ਨਾਲ ਇਸਦੀ ਟੱਕਰ ਹੋ ਗਈ। ਇਸ ਟੱਕਰ ਦੌਰਾਨ ਮੋਟਰਸਾਇਕਲ ਸਵਾਰ ਦੋਵੇ ਗੰਭੀਰ ਰੂਪ ਵਿਚ ਜਖ਼ਮੀ ਹੋ ਗਏ। ਜਿੰਨ੍ਹਾਂ ਨੂੰ ਇਕ ਨਿਜੀ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ, ਜਿਥੋਂ ਫਸਟ ਏਡ ਦੇਣ ਉਪਰੰਤ ਸਿਮਰਜੀਤ ਕੌਰ ਨੂੰ ਫਰੀਦਕੋਟ ਲਈ ਰੈਫਰ ਕਰ ਦਿੱਤਾ ਗਿਆ ਜਿਸਦੀ ਰਸਤੇ ਵਿਚ ਮੌਤ ਹੋ ਗਈ। ਜਦ ਕਿ ਜਸਪ੍ਰੀਤ ਸਿੰਘ ਇਲਾਜ ਅਧੀਨ ਹੈ। ਜਾਣਕਾਰੀ ਮਿਲਣ ਉਪਰੰਤ ਥਾਣਾ ਸਦਰ ਦੇ ਏ.ਐਸ.ਆਈ. ਕਰਮਜੀਤ ਸਿੰਘ ਮੌਕੇ ਤੇ ਪਹੁੰਚੇ ਅਤੇ ਅਗਲੇਰੀ ਪੁਲਸ ਕਾਰਵਾਈ ਸ਼ੁਰੂ ਕਰ ਦਿੱਤੀ। ਕਾਰ ਅਤੇ ਮੋਟਰਸਾਇਕਲ ਨੂੰ ਪੁਲਸ ਨੇ ਕਬਜੇ 'ਚ ਲੈ ਲਿਆ ਹੈ ।

