ਧੀ ਨੂੰ ਮਿਲ ਕੇ ਖ਼ੁਸ਼ੀ-ਖ਼ੁਸ਼ੀ ਘਰ ਵਾਪਸ ਪਰਤ ਰਿਹਾ ਸੀ ਪਿਓ, ਵਾਪਰੀ ਅਣਹੋਣੀ ਨੇ ਪੁਆਏ ਕੀਰਨੇ
Monday, Nov 23, 2020 - 07:29 PM (IST)
ਰਾਹੋਂ (ਪ੍ਰਭਾਕਰ)— ਮੋਟਰਸਾਈਕਲ ਦਾ ਸੰਤੁਲਨ ਵਿਗੜਨ ਨਾਲ ਮੋਟਰਸਾਈਕਲ ਸਵਾਰ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।ਥਾਣਾ ਰਾਹੋਂ ਦੇ ਐੱਸ. ਐੱਚ. ਓ. ਸ. ਹਰਪ੍ਰੀਤ ਸਿੰਘ ਦਹਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਪਿੰਡ-ਸ਼ਹਾਬਪੁਰ ਦੇ ਰਹਿਣ ਵਾਲੇ ਵਿਨੋਦ ਕੁਮਾਰ ਪੁੱਤਰ ਗੁਰਨੇਕ ਰਾਮ ਵਾਸੀ ਸਹਾਬਪੁਰ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਮੇਰੇ ਪਿਤਾ ਗੁਰਨੇਕ ਰਾਮ ਮੇਰੀ ਭੈਣ ਨੂੰ ਰਾਹੋਂ ਤੋਂ ਮਿਲ ਕੇ ਵਾਪਸ ਪਿੰਡ ਨੂੰ ਜਾ ਰਹੇ ਸੀ ਜਦੋਂ ਪਿੰਡ ਪੱਲੀਆਂ ਕਲਾਂ ਕੋਲ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੀ ਇਕ ਗੱਡੀ ਦੀ ਤੇਜ਼ ਲਾਈਟ ਅੱਖਾਂ 'ਚ ਪੈਣ ਕਾਰਨ ਮੋਟਰਸਾਈਕਲ ਦਾ ਸੰਤੁਲਨ ਵਿਗੜ ਗਿਆ। ਇਸ ਦੌਰਾਨ ਉਹ ਸੜਕ 'ਤੇ ਗਿਰ ਗਏ ਅਤੇ ਉਨ੍ਹਾਂ ਦੇ ਸਿਰ ਅਤੇ ਸਰੀਰ ਦੇ ਕਾਫ਼ੀ ਸੱਟਾਂ ਆਈਆਂ।
ਇਹ ਵੀ ਪੜ੍ਹੋ: ਟ੍ਰੈਫਿਕ ਪੁਲਸ ਦਾ ਯੂ-ਟਰਨ, ਖੋਲ੍ਹਿਆ 'ਸੰਡੇ ਬਾਜ਼ਾਰ', ਕੋਰੋਨਾ ਦੀ ਵੀ ਹੋਈ ਖੂਬ ਵੰਡ
ਰਾਹਗੀਰਾਂ ਨੇ ਉਨ੍ਹਾਂ ਨੂੰ ਚੁੱਕ ਕੇ ਨਵਾਂਸ਼ਹਿਰ ਦੇ ਇਕ ਨਿਜੀ ਹਸਪਤਾਲ ਵਿਖੇ ਭਰਤੀ ਕਰਵਾਇਆ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਕੇ 'ਤੇ ਮੌਤ ਹੋ ਗਈ। ਐੱਸ. ਐੱਚ. ਓ. ਸ. ਹਰਪ੍ਰੀਤ ਸਿੰਘ ਦਹਲ ਨੇ ਇਹ ਵੀ ਦੱਸਿਆ ਕਿ ਏ. ਐੱਸ. ਆਈ. ਮੋਹਨ ਲਾਲ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਹੈ। ਪੁਲਸ ਵੱਲੋਂ ਥਾਣਾ ਰਾਹੋਂ ਵਿਖੇ 174 ਦੀ ਕਾਰਵਾਈ ਕੀਤੀ ਗਈ।
ਇਹ ਵੀ ਪੜ੍ਹੋ: ਪੰਜਾਬ ਲਈ ਵੱਡਾ ਸੰਕਟ! 'ਐੱਫ. ਸੀ. ਆਈ. ਨੇ ਜੀਰੀ ਤੋਂ ਚਾਵਲ ਤਿਆਰ ਕਰਨ ਲਈ ਨਹੀਂ ਜਾਰੀ ਕੀਤੇ ਹੁਕਮ'
ਇਹ ਵੀ ਪੜ੍ਹੋ: ਦਕੋਹਾ ਰੇਲਵੇ ਫਾਟਕ 'ਤੇ ਵੱਡਾ ਹਾਦਸਾ, 3 ਬੱਚਿਆਂ ਦੇ ਸਿਰੋਂ ਉੱਠਿਆ ਮਾਂ ਦਾ ਸਾਇਆ