ਨਹਿਰ ਦੇ ਟੁੱਟੇ ਕੰਢੇ ਬਣ ਸਕਦੇ ਹਨ ਹਾਦਸਿਆਂ ਦਾ ਕਾਰਨ
Thursday, Jun 08, 2017 - 06:40 PM (IST)
ਧਰਮਕੋਟ(ਸਤੀਸ਼)— ਧਰਮਕੋਟ ਤੋਂ ਮੋਗਾ ਰੋਡ 'ਤੇ ਪਿੰਡ ਜਲਾਲਾਬਾਦ ਪੂਰਬੀ ਕੋਲ ਦੀ ਲੰਘਦੀ ਨਹਿਰ ਜਿਸ ਦੇ ਪੁਲ ਦੇ ਕੰਢੇ ਟੁੱਟਿਆ ਨੂੰ ਕਈ ਮਹੀਨੇ ਬੀਤ ਚੁੱਕੇ ਹਨ ਪਰ ਸੰਬੰਧਤ ਮਹਿਕਮੇ ਵੱਲੋਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਜਦੋਂਕਿ ਇਸ ਪੁਲ ਉਪਰ ਦੀ ਲੰਘਦੀ ਮੋਗਾ-ਜਲੰਧਰ ਨੈਸ਼ਨਲ ਹਾਈਵੇ ਤੋਂ ਰੋਜਾਨਾਂ ਹਜ਼ਾਰਾਂ ਦੀ ਤਾਦਾਦ 'ਚ ਛੋਟੇ ਵੱਡੇ ਵਾਹਨ ਲੰਘਦੇ ਹਨ। ਪੁਲ ਦੇ ਦੋਹਾਂ ਪਾਸੇ ਤੋਂ ਕੰਢੇ ਟੁੱਟੇ ਹੋਣ ਕਾਰਨ ਕਿਸੇ ਵੇਲੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ, ਜਦਕਿ ਮਹਿਕਮੇ ਵੱਲੋਂ ਪੁਲ ਉਪਰ ਸਾਈਡਾਂ 'ਤੇ ਕੰਧ ਬਣਾਉਣ ਦੀ ਬਜਾਏ ਟੀਨ ਦੀਆਂ ਚਾਦਰਾਂ ਦੋਵੇਂ ਪਾਸੇ ਲਾਈਆਂ ਗਈਆਂ ਹਨ, ਜੋਕਿ ਤੇਜ਼ ਹਵਾ ਚਲਣ 'ਤੇ ਉੱਡ ਜਾਂਦੀਆ ਹਨ, ਜਿਸ ਕਾਰਨ ਇਸ ਪੁਲ ਉਪਰੋਂ ਲੰਘਣ ਵਾਲੇ ਵਾਹਨ ਚਾਲਕਾਂ ਨੂੰ ਖਤਰਾ ਬਣਿਆ ਰਹਿੰਦਾ ਹੈ। ਇਲਾਕਾ ਨਿਵਾਸੀਆਂ ਦੀ ਸਬੰਧਤ ਮਹਿਕਮੇ ਤੋਂ ਮੰਗ ਹੈ ਕਿ ਇਸ ਵੱਲ ਧਿਆਨ ਦਿੱਤਾ ਜਾਵੇ।
