ਚੜ੍ਹਦੀ ਸਵੇਰ ਵਾਪਰਿਆ ਦਰਦਨਾਕ ਹਾਦਸਾ, ਨੌਜਵਾਨ ਕਿਸਾਨ ਦੀ ਮੌਤ

Wednesday, Oct 17, 2018 - 11:18 AM (IST)

ਚੜ੍ਹਦੀ ਸਵੇਰ ਵਾਪਰਿਆ ਦਰਦਨਾਕ ਹਾਦਸਾ, ਨੌਜਵਾਨ ਕਿਸਾਨ ਦੀ ਮੌਤ

ਟਾਂਡਾ ਉੜਮੁੜ (ਵਰਿੰਦਰ ਪੰਡਿਤ)— ਟਾਂਡਾ ਸ਼੍ਰੀ ਹਰਗੋਬਿੰਦਪੁਰ ਸੜਕ 'ਤੇ ਬਿਆਸ ਦਰਿਆ ਪੁਲ ਨਜ਼ਦੀਕ ਹੋਏ ਦਰਦਨਾਕ ਸੜਕ ਹਾਦਸੇ 'ਚ ਨੌਜਵਾਨ ਕਿਸਾਨ ਦੀ ਮੌਤ ਹੋ ਗਈ। ਹਾਦਸਾ ਸਵੇਰੇ 5.30 ਵਜੇ ਉਸ ਸਮੇਂ ਵਾਪਰਿਆ ਜਦੋਂ ਹਾਦਸੇ 'ਚ ਮੌਤ ਦਾ ਸ਼ਿਕਾਰ ਹੋਇਆ ਕਿਸਾਨ ਆਪਣੀ ਝੋਨੇ ਦੀ ਫਸਲ ਟਾਂਡਾ ਮੰਡੀ ਲੈ ਕੇ ਆ ਰਿਹਾ ਸੀ।

PunjabKesari

ਹਾਦਸੇ 'ਚ ਮਾਰੇ ਗਏ ਕਿਸਾਨ ਦੀ ਪਛਾਣ ਹਰਦੀਪ ਸਿੰਘ ਨਿਵਾਸੀ ਟੱਪਈ (ਸ਼੍ਰੀ ਹਰਗੋਬਿੰਦਪੁਰ) ਦੇ ਰੂਪ 'ਚ ਹੋਈ ਹੈ। ਹਾਦਸਾ ਪੁਲ ਦੇ ਨਜ਼ਦੀਕ ਉਸ ਸਮੇਂ ਵਾਪਰਿਆ ਜਦੋਂ ਹਰਦੀਪ ਦੀ ਟਰੈਕਟਰ-ਟਰਾਲੀ ਬੇਕਾਬੂ ਹੋ ਕੇ ਸੜਕ ਕਿਨਾਰੇ ਲਗਭਗ 15 ਫੁੱਟ ਡੂੰਘੀ ਖਤਾਨ 'ਚ ਪਲਟ ਗਈ, ਜਿਸ ਕਰਕੇ ਹਰਦੀਪ ਦੀ ਮੌਕੇ 'ਤੇ ਹੀ ਮੌਤ ਹੋ ਗਈ।


Related News