ਟਰਾਲੇ ਨੇ ਕਾਰ ਨੂੰ ਮਾਰੀ ਟੱਕਰ, ਵਾਲ-ਵਾਲ ਬਚੇ ਕਾਰ ਸਵਾਰ
Saturday, Jan 06, 2018 - 03:16 PM (IST)
ਨਵਾਂਸ਼ਹਿਰ (ਤ੍ਰਿਪਾਠੀ)— ਬੰਗਾ ਰੋਡ 'ਤੇ ਅੰਬੇਡਕਰ ਚੌਂਕ ਨਜ਼ਦੀਕ ਟਰਾਲੇ ਵੱਲੋਂ ਕਾਰ ਨੂੰ ਮਾਰੀ ਗਈ ਟੱਕਰ 'ਚ ਕਾਰ 'ਚ ਸਵਾਰ 3 ਵਿਅਕਤੀ ਬਾਲ-ਬਾਲ ਬੱਚ ਗਏ ਜਦਕਿ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ। ਪਿੰਡ ਦੌਲਤਪੁਰ ਨਿਵਾਸੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਕਰੀਬ ਸਾਢੇ 8 ਵਜੇ ਜਰਮਨ ਤੋਂ ਆਇਆ ਉਸ ਦਾ ਭਾਣਜਾ 2 ਹੋਰ ਸਾਥੀਆਂ ਨਾਲ ਕਿਰਾਏ ਦੀ ਟੈਕਸੀ 'ਚ ਨਵਾਂਸ਼ਹਿਰ ਆਏ ਸਨ ਕਿ ਅੰਬੇਡਕਰ ਚੌਂਕ ਨਜਦੀਕ ਪਿੱਛਿਓ ਆ ਰਹੇ ਟਰਾਲੇ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਅੱਗੇ ਖੜ੍ਹੇ ਇਕ ਹੋਰ ਵਾਹਨ 'ਚ ਵੀ ਕਾਰ ਜਾ ਵੱਜੀ। ਇਸ ਹਾਦਸੇ 'ਚ ਕਾਰ ਅੱਗੇ- ਪਿੱਛਿਓ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਜਦਕਿ ਕਾਰ 'ਚ ਸਵਾਰ 3 ਲੋਕ ਬਾਲ-ਬਾਲ ਬੱਚ ਗਏ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਟਰਾਲੇ ਨੂੰ ਕਬਜੇ 'ਚ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
