ਝੋਨੇ ਨਾਲ ਭਰੀ ਟਰੈਕਟਰ ਟਰਾਲੀ ਡਿਵਾਈਡਰ 'ਤੇ ਚੜ੍ਹੀ, ਜਾਨੀ ਨੁਕਸਾਨ ਹੋਣ ਤੋਂ ਬਚਾਅ

10/30/2017 7:04:16 PM

ਜਲਾਲਾਬਾਦ (ਨਿਖੰਜ )— ਝੋਨੇ ਦੀ ਕਟਾਈ ਦਾ ਕੰਮ 'ਚ ਜ਼ੋਰਾਂ ਨਾਲ ਚੱਲ ਰਿਹਾ ਹੈ ਅਤੇ ਕਿਸਾਨ ਆਪਣੀ ਫਸਲ ਨੂੰ ਵੇਚਣ ਲਈ ਵੱਖ-ਵੱਖ ਤਰ੍ਹਾਂ ਦੇ ਵ੍ਹੀਕਲਾਂ ਰਾਹੀ ਮੰਡੀਆਂ 'ਚ ਵੇਚਣ ਲਈ ਲੈ ਕੇ ਆ ਰਹੇ ਹਨ। ਇਸ ਤਰ੍ਹਾਂ ਹੀ ਅੱਜ  ਬੀਤੀ ਦੇਂਰ ਸ਼ਾਮ ਨੂੰ ਇਕ ਪਿੰਡ ਤੋਂ ਟਰੈਕਟਰ ਚਾਲਕ ਝੋਨੇ ਨਾਲ ਭਰੀ ਹੋਈ ਟਰਾਲੀ ਨੂੰ ਲੈ ਕੇ ਜਲਾਲਾਬਾਦ ਦੀ ਅਨਾਜ ਮੰਡੀ ਨੂੰ ਆ ਰਿਹਾ ਸੀ ਤਾਂ ਜਦੋਂ ਉਹ ਫਾਜ਼ਿਲਕਾ-ਫਿਰੋਜ਼ਪੁਰ ਮਾਰਗ 'ਤੇ ਪੈਂਦੇ ਡਾ. ਖਾਨ ਹਸਪਾਤਲ ਦੇ ਕੋਲ ਪੁੱਜਾ ਤਾਂ ਅਚਾਨਕ ਟਰੈਕਟਰ ਦਾ ਸੰਤੁਲਨ ਵਿਗੜਨ ਦੇ ਕਾਰਨ ਬੇਕਾਬੂ ਹੋ ਕੇ ਟਰੈਕਟਰ ਡਿਵਾਈਡਰ ਨਾਲ ਜਾ ਟਕਰਾਇਆ। ਇਸ ਘਟਨਾਂ 'ਚ ਕਿਸੇ ਵੀ ਤਰ੍ਹਾਂ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਇਸ ਘਟਨਾਂ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਪੁਲਸ ਦੀ ਪੀ. ਸੀ. ਆਰ. ਦੀ ਟੀਮ ਨੇ ਮੌਕੇ 'ਤੇ ਪੁੱਜੇ ਟ੍ਰੈਫਿਕ 'ਤੇ ਕਾਬੂ ਪਾਇਆ ਅਤੇ ਜਦੋਂ ਜ਼ਹਿਦ ਕਰਨ ਤੋਂ ਬਾਅਦ ਟਰੈਕਟਰ ਟਰਾਲੀ ਨੂੰ ਡਿਵਾਈਡਰ ਤੋਂ ਹਟਵਾਇਆ ਗਿਆ।    


Related News