ਟਰੈਕਟਰ ਟਰਾਲੀ ਪਲਟਣ ਨਾਲ ਵਾਪਰਿਆ ਹਾਦਸਾ, 5 ਬੱਚਿਆਂ ਦੀ ਦਰਦਨਾਕ ਮੌਤ

05/06/2024 3:20:14 PM

ਜਬਲਪੁਰ (ਵਾਰਤਾ)- ਮੱਧ ਪ੍ਰਦੇਸ਼ ਦੇ ਜਬਲਪੁਰ ਜ਼ਿਲ੍ਹੇ ਦੇ ਚਰਗਵਾਂ ਥਾਣਾ ਖੇਤਰ 'ਚ ਅੱਜ ਯਾਨੀ ਸੋਮਵਾਰ ਨੂੰ ਟਰੈਕਟਰ ਟਰਾਲੀ ਪਲਟਣ ਨਾਲ ਉਸ 'ਚ ਸਵਾਰ 5 ਬੱਚਿਆਂ ਦੀ ਮੌਤ ਹੋ ਗਈ ਅਤੇ 2 ਹੋਰ ਜ਼ਖ਼ਮੀ ਹੋ ਗਏ। ਜਬਲਪੁਰ ਜ਼ਿਲ੍ਹਾ ਪ੍ਰਸ਼ਾਸਨ ਅਨੁਸਾਰ ਮ੍ਰਿਤਕਾਂ 'ਚ ਦੇਵੇਂਦਰ ਬਰਕੜੇ (15), ਰਾਜਵੀਰ (13), ਅਨੂਪ (12), ਲਕੀ (10) ਅਤੇ ਧਰਮੇਂਦਰ ਠਾਕੁਰ (18) ਸ਼ਾਮਲ ਹਨ। ਜ਼ਖ਼ਮੀਆਂ ਦੇ ਨਾਂ ਦਲਪਤ (12) ਅਤੇ ਵਿਕਾਸ (10) ਦੱਸੇ ਗਏ ਹਨ। ਜ਼ਖ਼ਮੀਆਂ ਨੂੰ ਇੱਥੇ ਮੈਡੀਕਲ ਕਾਲਜ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਸਾਰੇ ਬੱਚੇ ਕੋਲ ਹੀ ਦੇ ਪਿੰਡ ਤਿਨੇਟਾ ਦੇਵਰੀ ਦੇ ਵਾਸੀ ਹਨ।

ਸ਼ੁਰੂਆਤੀ ਜਾਣਕਾਰੀ 'ਚ ਦੱਸਿਆ ਗਿਆ ਹੈ ਕਿ ਸਾਰੇ ਬੱਚੇ ਇਕ ਟਰੈਕਟਰ ਟਰਾਲੀ 'ਚ ਬੈਠ ਕੇ ਜਾ ਰਹੇ ਸਨ, ਉਦੋਂ ਤੇਜ਼ ਗਤੀ ਕਾਰਨ ਉਹ ਬੇਕਾਬੂ ਹੋ ਕੇ ਪਲਟ ਗਈ। ਇਸ ਕਾਰਨ ਬੱਚੇ ਟਰੈਕਟਰ ਟਰਾਲੀ ਦੇ ਹੇਠਾਂ ਦੱਬ ਗਏ। ਦੱਸਿਆ ਗਿਆ ਹੈ ਕਿ ਵਾਹਨ ਧਰਮੇਂਦਰ ਠਾਕੁਰ ਨਾਂ ਦਾ ਮੁੰਡਾ ਚਲਾ ਰਿਹਾ ਸੀ। ਉਹ ਵੀ ਮ੍ਰਿਤਕਾਂ 'ਚ ਸ਼ਾਮਲ ਹੈ। ਇਹ ਸਾਰੇ ਟਰੈਕਟਰ ਟਰਾਲੀ 'ਚ ਸਵਾਰ ਹੋ ਕੇ ਨੇੜੇ-ਤੇੜੇ ਕਿਤੇ ਜਾ ਰਹੇ ਸਨ। ਜ਼ਿਲ੍ਹਾ ਪ੍ਰਸ਼ਾਸਨ ਨੇ ਹਰੇਕ ਮ੍ਰਿਤਕ ਬੱਚੇ ਦੇ ਪਰਿਵਾਰ ਨੂੰ 50-50 ਹਜ਼ਾਰ ਰੁਪਏ ਅਤੇ ਜ਼ਖ਼ਮੀਆਂ ਨੂੰ 10-10 ਹਜ਼ਾਰ ਰੁਪਏ ਦੀ ਆਰਥਿਕ ਮਦਦ ਮਨਜ਼ੂਰ ਕੀਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News