ਭਿਆਨਕ ਸੜਕ ਹਾਦਸੇ ''ਚ ਪਰਿਵਾਰ ਦੇ ਇਕਲੌਤੇ ਪੁੱਤ ਸਮੇਤ 2 ਵਿਦਿਆਰਥੀਆਂ ਦੀ ਮੌਤ, 3 ਜ਼ਖਮੀ

Friday, Apr 20, 2018 - 11:18 AM (IST)

ਭਿਆਨਕ ਸੜਕ ਹਾਦਸੇ ''ਚ ਪਰਿਵਾਰ ਦੇ ਇਕਲੌਤੇ ਪੁੱਤ ਸਮੇਤ 2 ਵਿਦਿਆਰਥੀਆਂ ਦੀ ਮੌਤ, 3 ਜ਼ਖਮੀ

ਖੰਨਾ/ਫਤਿਹਗੜ੍ਹ ਸਾਹਿਬ— ਇਕ ਦਰਦਨਾਕ ਸੜਕ ਹਾਦਸੇ 'ਚ 2 ਵਿਦਿਆਰਥੀਆਂ ਦੀ ਮੌਤ ਅਤੇ 3 ਵਿਦਿਆਰਥੀਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਸਰਹਿੰਦ ਦੇ ਏ. ਐੱਸ. ਆਈ. ਮੇਜਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਜੈੱਨ ਕਾਰ ਨੰਬਰ (ਪੀ. ਬੀ.26.ਡੀ-4636) 'ਚ ਸਵਾਰ ਮਾਤਾ ਗੁਜਰੀ ਕਾਲਜ਼ ਦੇ 5 ਵਿਦਿਆਰਥੀ ਫਤਿਹਗੜ੍ਹ ਸਾਹਿਬ ਵਾਲੀ ਸਾਈਡ ਤੋਂ ਜੀ. ਟੀ. ਰੋਡ ਵੱਲ ਗੱਡੀ 'ਚ ਤੇਲ ਪਵਾਉਣ ਜਾ ਰਹੇ ਸਨ। ਇਸੇ ਦੌਰਾਨ ਜਦੋਂ ਉਹ ਚਾਵਲਾ ਰੈਸਟੋਰੈਂਟ ਨੇੜੇ ਪਹੁੰਚੇ ਤਾਂ ਉਨ੍ਹਾਂ ਦੀ ਗੱਡੀ ਅਚਾਨਕ ਬੇਕਾਬੂ ਹੋ ਕੇ ਬਿਜਲੀ ਦੇ ਖੰਭੇ ਨਾਲ ਜਾ ਟਕਰਾਈ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਇਸ ਹਾਦਸੇ 'ਚ ਉਕਤ ਕਾਰ ਸਵਾਰਾਂ 'ਚੋਂ ਸਤਨਾਮ ਸਿੰਘ (23) ਪੁੱਤਰ ਹਰਜੀਤ ਸਿੰਘ ਵਾਸੀ ਦੋਰਾਹਾ ਅਤੇ ਸੁਖਦੀਪ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਚਮਕੌਰ ਸਾਹਿਬ ਦੀ ਮੌਤ ਹੋ ਗਈ, ਜਦੋਂਕਿ ਕਮਲਪ੍ਰੀਤ ਪੁੱਤਰ ਭੀਮ ਸਿੰਘ ਵਾਸੀ ਲੁਧਿਆਣਾ, ਰਿਸ਼ੀ ਖੁਰਮੀ ਪੁੱਤਰ ਪ੍ਰਵੀਨ ਵਾਸੀ ਬਰਨਾਲਾ ਅਤੇ ਲਭਪ੍ਰੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਮਾਨਸਾ ਜ਼ਖਮੀ ਹੋ ਗਏ ਸਨ। 

PunjabKesari
ਮਿਲੀ ਜਾਣਕਾਰੀ ਅਨੁਸਾਰ ਉਕਤ ਨੌਜਵਾਨ ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ ਵਿਖੇ ਬੀ. ਐੱਸ. ਸੀ. ਐਗਰੀਕਲਚਰ ਦੇ ਵਿਦਿਆਰਥੀ ਸਨ।

PunjabKesari

ਜਦੋਂ ਇਸ ਘਟਨਾ ਸਬੰਧੀ ਕਾਲਜ਼ ਦੇ ਵਿਦਿਆਰਥੀਆਂ ਨੂੰ ਪਤਾ ਲੱਗਾ ਤਾਂ ਵੱਡੀ ਗਿਣਤੀ 'ਚ ਵਿਦਿਆਰਥੀ ਸਿਵਲ ਹਸਪਤਾਲ 'ਚ ਆਉਂਦੇ ਰਹੇ।

PunjabKesari

ਵਿਦਿਆਰਥੀਆਂ ਦਾ ਕਹਿਣਾ ਸੀ ਕਿ ਦੋਵੇਂ ਮ੍ਰਿਤਕ ਵਿਦਿਆਰਥੀ ਪੜ੍ਹਾਈ 'ਚ ਬਹੁਤ ਹੋਣਹਾਰ ਅਤੇ ਮਿਲਣਸਾਰ ਸਨ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸੁਖਦੀਪ ਸਿੰਘ ਉਨ੍ਹਾਂ ਦਾ ਇਕਲੌਤਾ ਲੜਕਾ ਸੀ, ਜਿਸ ਕਾਰਨ ਸਾਰਾ ਪਰਿਵਾਰ ਸਦਮੇ 'ਚ ਹੈ।

PunjabKesari

PunjabKesari


Related News