ਭਿਆਨਕ ਸੜਕ ਹਾਦਸੇ ’ਚ ਨੰਨ੍ਹੀ ਬੱਚੀ ਦੀ ਮੌਤ, ਪਿਤਾ ਸਮੇਤ ਦੋ ਜ਼ਖ਼ਮੀ

Wednesday, Mar 03, 2021 - 04:17 PM (IST)

ਭਿਆਨਕ ਸੜਕ ਹਾਦਸੇ ’ਚ ਨੰਨ੍ਹੀ ਬੱਚੀ ਦੀ ਮੌਤ, ਪਿਤਾ ਸਮੇਤ ਦੋ ਜ਼ਖ਼ਮੀ

ਮੋਗਾ (ਅਜ਼ਾਦ) : ਮੋਗਾ ਜ਼ਿਲ੍ਹੇ ਦੇ ਪਿੰਡ ਸਮਾਧ ਭਾਈ 'ਚ ਮੋਟਰ ਸਾਈਕਲ ਹਾਦਸੇ ’ਚ ਨੰਨ੍ਹੀ ਬੱਚੀ ਰਾਜਵੀਰ ਕੌਰ (ਡੇਢ ਸਾਲ) ਦੀ ਮੌਤ ਹੋ ਗਈ, ਜਦੋਂ ਕਿ ਉਸ ਦੇ ਪਿਤਾ ਸੁਖਦੀਪ ਸਿੰਘ ਦੀ ਲੱਤ ਟੁੱਟ ਗਈ ਅਤੇ ਉਹ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ। ਇਸ ਤੋਂ ਇਲਾਵਾ ਮੋਟਰ ਸਾਈਕਲ ਚਾਲਕ ਮਨਪ੍ਰੀਤ ਸਿੰਘ ਵੀ ਜ਼ਖਮੀ ਹੋ ਗਿਆ, ਜਿਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਉਣਾ ਪਿਆ।

ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਸੁਖਮੰਦਰ ਸਿੰਘ ਨੇ ਦੱਸਿਆ ਕਿ ਸੁਖਦੀਪ ਸਿੰਘ ਵਾਸੀ ਸਮਾਧ ਭਾਈ ਆਪਣੀ ਨੰਨ੍ਹੀ ਬੱਚੀ ਰਾਜਵੀਰ ਕੌਰ ਨੂੰ ਲੈ ਕੇ ਸੜਕ 'ਤੇ ਘੁੰਮ ਰਿਹਾ ਸੀ ਤਾਂ ਮੋਟਰ ਸਾਈਕਲ ਚਾਲਕ ਮਨਪ੍ਰੀਤ ਸਿੰਘ ਵਾਸੀ ਸਮਾਧ ਭਾਈ ਆਪਣੇ ਰਿਸ਼ਤੇਦਾਰ ਮੁੰਡੇ ਨੂੰ ਲੈ ਕੇ ਜਾ ਰਿਹਾ ਸੀ। ਅਚਾਨਕ ਉਸ ਦਾ ਮੋਟਰ ਸਾਈਕਲ ਸੁਖਦੀਪ ਸਿੰਘ ਨਾਲ ਜਾ ਟਕਰਾਇਆ। ਇਸ ਹਾਦਸੇ 'ਚ ਰਾਜਵੀਰ ਕੌਰ ਨੰਨ੍ਹੀ ਬੱਚੀ ਦੀ ਮੌਤ ਹੋ ਗਈ, ਜਦੋਂ ਕਿ ਉਸ ਦਾ ਪਿਤਾ ਅਤੇ ਮਨਪ੍ਰੀਤ ਸਿੰਘ ਜ਼ਖਮੀ ਹੋ ਗਏ।

ਉਨ੍ਹਾਂ ਕਿਹਾ ਕਿ ਸੁਖਦੀਪ ਸਿੰਘ ਦੀ ਸ਼ਿਕਾਇਤ 'ਤੇ ਮੋਟਰ ਸਾਈਕਲ ਚਾਲਕ ਮਨਪ੍ਰੀਤ ਸਿੰਘ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਨੰਨ੍ਹੀ ਬੱਚੀ ਦੀ ਲਾਸ਼ ਨੂੰ ਪੋਸਟਮਾਰਟਮ ਦੇ ਬਾਅਦ ਵਾਰਸਾਂ ਨੂੰ ਸੌਂਪ ਦਿੱਤੀ ਗਈ।   
 


author

Babita

Content Editor

Related News