ਫੋਨ ''ਤੇ ਰੁੱਝੀ ਔਰਤ ਹੋਈ ਸੜਕ ਹਾਦਸੇ ਦਾ ਸ਼ਿਕਾਰ,
Friday, Dec 27, 2019 - 11:37 AM (IST)
ਜਲੰਧਰ (ਸੋਨੂੰ) - ਜਲੰਧਰ ਵਿਖੇ ਗੁਰਾਇਆ ਸ਼ਹਿਰ ਦੇ ਮੁੱਖ ਚੌਕ 'ਚ ਇਕ ਔਰਤ ਨਾਲ ਦਰਦਨਾਕ ਹਾਦਸਾ ਵਾਪਰ ਗਿਆ। ਉਕਤ ਔਰਤ ਦੀ ਟਰਾਲੇ ਹੇਠਾਂ ਆਉਣ ਕਾਰਨ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਣ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ ਚ ਲੈ ਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ। ਪੱਤਰਕਾਰ ਨੂੰ ਜਾਣਕਾਰੀ ਦਿੰਦਿਆ ਪੁਲਸ ਨੇ ਦੱਸਿਆ ਕਿ ਇਸ ਹਾਦਸੇ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਸਾਫ ਤੌਰ 'ਤੇ ਦਿਖਾਈ ਦੇ ਰਿਹਾ ਹੈ ਕਿ ਕਿਵੇਂ ਮਹਿਲਾ ਫੋਨ 'ਤੇ ਗੱਲ ਕਰਦੀ ਹੋਈ ਸੜਕ 'ਤੇ ਚੱਲ ਰਹੀ ਹੈ। ਉਹ ਬੇਧਿਆਨੀ 'ਚ ਸੜਕ ਪਾਰ ਕਾਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਫੋਨ 'ਤੇ ਰੁੱਝੀ ਹੋਣ ਕਾਰਨ ਉਸ ਦਾ ਧਿਆਨ ਕੋਲੋਂ ਲੰਘਦੇ ਟਰਾਲੇ 'ਤੇ ਵੀ ਨਹੀਂ ਗਿਆ, ਜਿਸ ਦੇ ਟਾਇਰ ਹੇਠ ਆਉਣ ਕਾਰਨ ਉਸ ਦੀ ਮੌਤ ਹੋ ਗਈ।