ਟਰੱਕ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਜੀਜੇ-ਸਾਲੇ ਦੀ ਮੌਤ

Tuesday, Aug 20, 2019 - 06:32 PM (IST)

ਟਰੱਕ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਜੀਜੇ-ਸਾਲੇ ਦੀ ਮੌਤ

ਸ੍ਰੀ ਮੁਕਤਸਰ ਸਾਹਿਬ,(ਦਰਦੀ) : ਸ਼ਹਿਰ ਦੇ ਮਲੋਟ ਰੋਡ 'ਤੇ ਹੋਏ ਇਕ ਟਰੱਕ ਵਲੋਂ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰੀ ਗਈ, ਜਿਸ ਦੌਰਾਨ ਦੋ ਵਿਅਕਤੀਆਂ ਦੀ ਮੌਤ ਹੋ ਗਈ, ਜੋ ਕਿ ਰਿਸ਼ਤੇ 'ਚ ਜੀਜਾ-ਸਾਲਾ ਸਨ। ਜਾਣਕਾਰੀ ਮੁਤਾਬਕ ਗੌਰਵ ਉਰਫ਼ ਗੁਰੀ ਜੋ ਕਿ ਲੁਬਾਣਿਆਂਵਾਲੀ ਧਾਗਾ ਮਿੱਲ ਵਿੱਚ ਨੌਕਰੀ ਕਰਦਾ ਸੀ ਤੇ ਉਸ ਦਾ ਜੀਜਾ ਪੰਕਜ ਕੁਮਾਰ ਜੋ ਕਿ ਕੋਟਕਪੂਰਾ ਤੋਂ ਆਪਣੀ ਪਤਨੀ ਸਮੇਤ ਆਪਣੇ ਸਹੁਰੇ ਘਰ ਆਇਆ ਹੋਇਆ ਸੀ, ਜਿਨ੍ਹਾਂ ਦੀ ਬੀਤੀ ਰਾਤ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਪੁਲਸ ਨੂੰ ਗੌਰਵ ਦੇ ਪਿਤਾ ਵਿਜੈ ਕੁਮਾਰ ਨੇ ਬਿਆਨ ਦਰਜ਼ ਕਰਵਾਏ ਹਨ ਕਿ ਉਨ੍ਹਾਂ ਦਾ ਲੜਕਾ ਤੇ ਉਨ੍ਹਾਂ ਦਾ ਜਵਾਈ ਮੋਟਰਸਾਇਕਲ 'ਤੇ ਸਵਾਰ ਹੋ ਕੇ ਅਜੀਤ ਸਿਨੇਮਾ ਵਾਲੀ ਸਾਈਡ ਤੋਂ ਮਲੋਟ ਰੋਡ ਦੀ ਤਰਫ਼ ਆ ਰਹੇ ਸਨ। ਇਸ ਦੌਰਾਨ ਇਕ ਤੇਜ਼ ਰਫ਼ਤਾਰ ਟਰੱਕ ਬੜੀ ਤੇਜ਼ ਰਫ਼ਤਾਰ ਨਾਲ ਮੁਕਤਸਰ ਸ਼ਹਿਰ ਤੋਂ ਮਲੋਟ ਸਾਈਡ ਨੂੰ ਜਾ ਰਿਹਾ ਸੀ। ਇਸੇ ਦੌਰਾਨ ਮੇਨ ਰੋਡ 'ਤੇ ਸੜਕ ਚੜ੍ਹਨ ਲੱਗੇ ਮੋਟਰਸਾਇਕਲ 'ਤੇ ਸਵਾਰ ਦੋਹਾਂ ਲੜਕਿਆਂ 'ਚ ਉਕਤ ਟਰੱਕ ਨੇ ਬਿਨ੍ਹਾ ਡੀਪਰ ਦਿੱਤੇ ਤੇ ਬਿਨ੍ਹਾਂ ਹਾਰਨ ਵਜਾਏ ਅਣਗਹਿਲੀ ਨਾਲ ਟਕੱਰ ਮਾਰ ਦਿੱਤੀ। ਜਿਸ ਕਾਰਨ ਉਸ ਦੇ ਲੜਕੇ ਤੇ ਜਵਾਈ ਦੀ ਟਰੱਕ ਦੀ ਪਹੀਏ ਥੱਲੇ ਆਉਣ ਕਾਰਨ ਮੌਕੇ 'ਤੇ ਮੌਤ ਹੋ ਗਈ। ਇਹ ਹਾਦਸਾ ਵਾਪਰਨ 'ਤੇ ਕਾਫ਼ੀ ਗਿਣਤੀ 'ਚ ਲੋਕ ਉੱਥੇ ਇਕੱਠੇ ਹੋ ਗਏ ਤੇ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਪੁਲਸ ਨੇ ਇਸ ਸਬੰਧੀ ਅਣਪਛਾਤੇ ਡਰਾਈਵਰ ਦੇ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ, ਜਿਸ ਦੀ ਭਾਲ ਜਾਰੀ ਹੈ।


Related News