ਸੜਕ ਹਾਦਸੇ ''ਚ 1 ਦੀ ਮੌਤ, ਮਾਮਲਾ ਦਰਜ

Saturday, Sep 26, 2020 - 02:54 PM (IST)

ਸੜਕ ਹਾਦਸੇ ''ਚ 1 ਦੀ ਮੌਤ, ਮਾਮਲਾ ਦਰਜ

ਫ਼ਰੀਦਕੋਟ (ਰਾਜਨ) : ਸੜਕ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋ ਜਾਣ 'ਤੇ ਸਥਾਨਕ ਥਾਣਾ ਸਦਰ ਵਿਖੇ ਅਣਪਛਾਤੇ ਮੋਟਰਸਾਈਕਲ ਚਾਲਕ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਗੁਰਪਾਲ ਸਿੰਘ ਪੁੱਤਰ ਟੇਕ ਸਿੰਘ ਵਾਸੀ ਸੋਥਾ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਉਸਦਾ ਭਰਾ ਗੁਰਚਰਨ ਸਿੰਘ (28) ਜੋ ਪਿੰਡ ਕਲੇਰ ਦੇ ਭੱਠੇ 'ਤੇ ਲੇਬਰ ਦਾ ਕੰਮ ਕਰਦਾ ਸੀ ਜਦੋਂ ਸ਼ਾਮ ਕਰੀਬ 7 ਵਜੇ ਆਪਣੇ ਦੋਸਤ ਬਲਜੀਤ ਸਿੰਘ ਸਮੇਤ ਮੋਟਰਸਾਈਕਲ 'ਤੇ ਸਵਾਰ ਹੋ ਕੇ ਪਿੰਡ ਕਾਉਂਣੀ ਤੋਂ ਕਰਿਆਨੇ ਦੁਕਾਨ 'ਚੋਂ ਸੌਦਾ ਲੈ ਕੇ ਵਾਪਿਸ ਪਰਤ ਰਿਹਾ ਸੀ ਤਾਂ ਅੰਮ੍ਰਿਤਸਰ-ਫ਼ਰੀਦਕੋਟ ਹਾਈਵੇ 'ਤੇ ਤੇਜੀ ਨਾਲ ਰਹੇ ਇਕ ਮੋਟਰਸਾਈਕਲ ਸਵਾਰ ਨੇ ਉਨ੍ਹਾਂ ਦੇ ਮੋਟਰਸਾਈਕਡਲ ਵਿਚ ਫ਼ੇਟ ਮਾਰ ਦਿੱਤੀ। 

ਉਕਤ ਨੇ ਦੱਸਿਆ ਕਿ ਇਸ ਦੇ ਸਿੱਟੇ ਵਜੋਂ ਦੋਵਾਂ ਦੇ ਗੰਭੀਰ ਸੱਟਾਂ ਲੱਗੀਆਂ, ਜਿਸ ਦੌਰਾਨ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਗੁਰਚਰਨ ਸਿੰਘ ਦੀ ਮੌਤ ਹੋ ਗਈ।ਉਧਰ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


author

Gurminder Singh

Content Editor

Related News