ਇਕ ਮਹੀਨਾ ਬੀਤਿਆ, ਰਿੱਕੀ ਦੇ ਕਾਤਲ ਪੁਲਸ ਦੀ ਪਕੜ ਤੋਂ ਦੂਰ

Sunday, Dec 03, 2017 - 09:56 AM (IST)

ਇਕ ਮਹੀਨਾ ਬੀਤਿਆ, ਰਿੱਕੀ ਦੇ ਕਾਤਲ ਪੁਲਸ ਦੀ ਪਕੜ ਤੋਂ ਦੂਰ

ਲੁਧਿਆਣਾ (ਤਰੁਣ)-ਸੁੰਦਰ ਨਗਰ ਪੁਲੀ ਦੇ ਨੇੜੇ 29 ਅਕਤੂਬਰ ਦੀ ਰਾਤ ਨੂੰ ਕੁਲਦੀਪ ਕੁੰਵਰ ਉਰਫ ਰਿੱਕੀ ਦਾ ਕਤਲ ਕਰ ਦਿੱਤਾ ਗਿਆ ਸੀ। ਕਰੀਬ ਇਕ ਮਹੀਨੇ ਤੋਂ ਜ਼ਿਆਦਾ ਸਮਾਂ ਬੀਤ ਚੁੱਕਿਆ ਹੈ ਪਰ ਰਿੱਕੀ ਦੇ ਕਾਤਲ ਆਜ਼ਾਦ ਘੁੰਮ ਰਹੇ ਹਨ। ਪੁਲਸ ਦੇ ਹੱਥ ਹੁਣ ਤੱਕ ਕੋਈ ਸੁਰਾਗ ਨਹੀਂ ਲੱਗਿਆ ਹੈ। 20 ਤੋਂ ਜ਼ਿਆਦਾ ਅਪਰਾਧਿਕ ਵਾਰਦਾਤਾਂ 'ਚ ਸ਼ਾਮਲ ਕਈ ਸ਼ੱਕੀ ਲੋਕਾਂ ਤੋਂ ਪੁਲਸ ਪੁੱਛਗਿੱਛ ਕਰ ਚੁੱਕੀ ਹੈ। ਪੁਲਸ ਦੇ ਹੱਥ ਸੀ. ਸੀ. ਟੀ. ਵੀ. ਫੁਟੇਜ ਵੀ ਲੱਗੀ ਸੀ। ਇਸਦੇ ਬਾਵਜੂਦ ਪੁਲਸ ਨੂੰ ਦੋਸ਼ੀਆਂ ਦਾ ਕੋਈ ਸੁਰਾਗ ਨਹੀਂ ਮਿਲਿਆ।
ਏ. ਸੀ. ਪੀ. ਮਨਦੀਪ ਸਿੰਘ ਨੇ ਦੱਸਿਆ ਕਿ ਰਿੱਕੀ ਦੇ ਕਤਲ ਨਾਲ ਸਬੰਧਤ ਪੁਲਸ ਕਈ ਥਿਊਰੀਆਂ ਨਾਲ ਜਾਂਚ ਕਰ ਰਹੀ ਹੈ। ਕਈ ਸ਼ੱਕੀਆਂ ਤੋਂ ਪੁੱਛਗਿੱਛ ਕੀਤੀ ਗਈ ਹੈ ਪਰ ਕੋਈ ਸੁਰਾਗ ਹੱਥ ਨਹੀਂ ਲੱਗਿਆ ਹੈ। ਸੀ. ਸੀ. ਟੀ. ਵੀ. ਫੁਟੇਜ ਨਾਲ ਵੀ ਕੋਈ ਖਾਸ ਸਫਲਤਾ ਹੱਥ ਨਹੀਂ ਲੱਗੀ। ਪੁਲਸ ਹੁਣ ਕਾਲ ਡਿਟੇਲ ਦੀ ਜਾਂਚ ਰਹੀ ਹੈ।


Related News