'ਬਾਦਲਾਂ ’ਚ ਵਾਪਸੀ, ਪੰਜਾਬੀਆਂ ਨਾਲ ਗੱਦਾਰੀ ਹੋਵੇਗੀ'

04/11/2021 8:23:02 PM

ਲੁਧਿਆਣਾ (ਮੁੱਲਾਂਪੁਰੀ)-ਸ਼੍ਰੋਮਣੀ ਅਕਾਲੀ ਦਲ (ਡੀ.) ਦੇ ਕੌਮੀ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਅੱਜ ‘ਜਗ ਬਾਣੀ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਬ) ਦੇ ਨੇਤਾ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਤੇ ਹੋਰ ਜਿਨ੍ਹਾਂ ਨੇ ਸਾਨੂੰ ਮੁੜ ਬਾਦਲ ਦਲ ’ਚ ਆਉਣ ਬਾਰੇ ਸ਼ੋਸ਼ੇਬਾਜ਼ੀ ਤੇ ਬਿਆਨਬਾਜ਼ੀ ਕੀਤੀ ਹੈ, ਉਨ੍ਹਾਂ ਨੂੰ ਇਹ ਜਾਣ ਲੈਣਾ ਚਾਹੀਦਾ ਹੈ ਕਿ ਢੀਂਡਸਾ ਪਿਓ-ਪੁੱਤ ਨੇ ਜੋ ਪੰਜਾਬੀਆਂ ਨਾਲ ਵਾਅਦਾ ਕੀਤਾ ਹੈ, ਉਸ ’ਤੇ ਉਹ ਹਮੇਸ਼ਾ ਕਾਇਮ ਰਹਿਣਗੇ।

ਇਹ ਵੀ ਪੜ੍ਹੋ : ਦਿੱਲੀ ਪੁਲਸ ’ਤੇ ਲੱਖਾ ਸਿਧਾਣਾ ਦੇ ਭਰਾ ਦੀ ਕੁੱਟਮਾਰ ਦੇ ਦੋਸ਼ਾਂ ਤੋਂ ਬਾਅਦ ਨਵਜੋਤ ਸਿੱਧੂ ਨੇ ਖੋਲ੍ਹਿਆ ਮੋਰਚਾ

ਉਨ੍ਹਾਂ ਕਿਹਾ ਕਿ ਬਾਦਲਕਿਆਂ ’ਚ ਮੁੜ ਜਾਣਾ ਪੰਜਾਬੀਆਂ ਨਾਲ ਵੱਡੀ ਗੱਦਾਰੀ ਹੋਵੇਗੀ। ਜੇਕਰ ਅਸੀਂ ਇੰਝ ਕੀਤਾ ਤਾਂ ਸਾਨੂੰ ਪੰਜਾਬੀ ਸੱਤ ਜਨਮਾਂ ਤੱਕ ਵੀ ਮੁਆਫ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਬਾਦਲ ਨੇ ਜੋ ਸ਼੍ਰੋਮਣੀ ਅਕਾਲੀ ਦਲ ਨੂੰ ਪ੍ਰਾਈਵੇਟ ਲਿਮ. ਪਾਰਟੀ ਬਣਾ ਲਿਆ ਹੈ, ਉਸ ’ਚ ਜਿਹੜੇ ਨੇਤਾ ਬੈਠੇ ਹਨ, ਉਹ ਸੁਖਬੀਰ ਬਾਦਲ ਦੇ ਤਾਨਾਸ਼ਾਹ ਰਵੱਈਏ ਤੋਂ ਦੁਖੀ ਹਨ ਤੇ ਕਿਸੇ ਵੇਲੇ ਵੀ ਜੈਕਾਰੇ ਛੱਡ ਸਕਦੇ ਹਨ। ਉਨ੍ਹਾਂ ਨੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੂੰ ਸਲਾਹ ਦਿੱਤੀ ਕਿ ਹੁਣ ਬਹੁਤ ਹੋ ਗਿਆ ਬਾਦਲਕਿਆਂ ਦੀ ਜੀ ਹਜ਼ੂਰੀ ਛੱਡ ਕੇ ਸਾਡੇ ਵਾਂਗ ਆਜ਼ਾਦ ਹੋ ਕੇ ਆਉਣ ਸਾਡੇ ਦਰਵਾਜ਼ੇ ਉਨ੍ਹਾਂ ਲਈ ਹਮੇਸ਼ਾ ਖੁੱਲ੍ਹੇ ਹਨ।
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Sunny Mehra

Content Editor

Related News