1 ਹਜ਼ਾਰ ਇਕੱਠ ਦੀ ਆਗਿਆ ਦੇ ਬਾਵਜੂਦ ਰਿਟਰੀਟ ਸੈਰਾਮਨੀ ’ਚ ਸੈਲਾਨੀਆਂ ਦੀ ਐਂਟਰੀ ਬੈਨ

Sunday, Feb 06, 2022 - 12:08 PM (IST)

ਅੰਮ੍ਰਿਤਸਰ (ਨੀਰਜ) - ਜ਼ਿਲ੍ਹਾ ਮੈਜਿਸਟ੍ਰੇਟ ਤੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਵਲੋਂ ਜ਼ਿਲ੍ਹੇ ’ਚ 1000 ਲੋਕਾਂ ਦੇ ਇਕੱਠੇ ਹੋਣ ਦੀ ਇਜਾਜ਼ਤ ਦਿੱਤੀ ਗਈ ਹੈ। ਇਸ ਦੇ ਬਾਵਜੂਦ ਰੀਟਰੀਟ ਸੈਰਾਮਨੀ ਵਾਲੀ ਥਾਂ ’ਤੇ ਸੈਲਾਨੀਆਂ ਦੇ ਦਾਖ਼ਲੇ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਜੇ. ਸੀ. ਪੀ. ਅਟਾਰੀ ਸਰਹੱਦ ’ਤੇ ਬੀ. ਐੱਸ. ਐੱਫ. ਅਤੇ ਪਾਕਿਸਤਾਨ ਰੇਂਜਰਾਂ ਦਰਮਿਆਨ ਪਰੇਡ ਦੇਖਣ ਲਈ ਬਣਾਈ ਗਈ ਟੂਰਿਸਟ ਗੈਲਰੀ ਵਿਚ ਘੱਟੋ-ਘੱਟ 25 ਹਜ਼ਾਰ ਲੋਕਾਂ ਦੇ ਬੈਠਣ ਦੀ ਸਮਰੱਥਾ ਹੈ ਪਰ 1000 ਲੋਕਾਂ ਦੇ ਅੰਦਰ ਬਿਠਾਉਣ ਲਈ ਪਿਕ ਐਂਡ ਚੂਜ ਕਰਨਾ ਪਵੇਗਾ ਅਤੇ ਇਸ ਲਈ ਬੀ. ਐੱਸ. ਐੱਫ. ਤਿਆਰ ਨਹੀਂ ਹੈ। ਬੀ. ਐੱਸ. ਐੱਫ. ਦੇ ਸੀਨੀਅਰ ਅਧਿਕਾਰੀਆਂ ਦਾ ਕਹਿਣਾ ਹੈ ਕਿ 8 ਫਰਵਰੀ ਤੋਂ ਬਾਅਦ ਹੀ ਟੂਰਿਸਟ ਗੈਲਰੀ ਵਿਚ ਦਾਖ਼ਲੇ ਬਾਰੇ ਫ਼ੈਸਲਾ ਲਿਆ ਜਾਵੇਗਾ।

ਪੜ੍ਹੋ ਇਹ ਵੀ ਖ਼ਬਰ - ਦੁਖ਼ਦ ਖ਼ਬਰ: 5 ਸਾਲ ਪਹਿਲਾਂ ਕੈਨੇਡਾ ਗਏ ਧਾਰੀਵਾਲ ਦੇ ਨੌਜਵਾਨ ਦੀ ਮੌਤ, ਘਰ ’ਚ ਪਿਆ ਚੀਕ ਚਿਹਾੜਾ

ਦੱਸ ਦੇਈਏ ਕਿ ਕੋਰੋਨਾ ਨੂੰ ਲੈ ਕੇ ਅੱਜ ਵੀ ਕਈ ਪਾਬੰਦੀਆਂ ਲਾਗੂ ਹਨ। ਪਾਬੰਦੀਆਂ ਅਨੁਸਾਰ ਹੁਣ ਅੰਦਰ (ਇੰਡੋਰ) ਵੱਧ ਤੋਂ ਵੱਧ 500 ਤੇ ਬਾਹਰ ਖੁੱਲ੍ਹੇ (ਆਊਟਡੋਰ) ਵਿਚ ਵੱਧ ਤੋਂ ਵੱਧ 1000 ਬੰਦੇ ਦੇ ਇੱਕਠ ਕਰਨ ਦੀ ਛੋਟ ਹੋਵੇਗੀ ਪਰ ਇਹ ਇਕੱਠ ਉਪਲਬੱਧ ਥਾਂ ਦੀ ਸਮੱਰਥਾ ਤੋਂ 50 ਫੀਸਦੀ ਤੋਂ ਵੱਧ ਨਾ ਹੋਵੇ। ਇੱਕਠ ਦੌਰਾਨ ਕੋਵਿਡ ਪ੍ਰੋਟੋਕਾਲ ਦੀ ਪਾਲਣਾ ਲਾਜ਼ਮੀ ਹੋਵੇਗੀ। ਬਾਰ, ਸਿਨੇਮਾ ਹਾਲ, ਮਲਟੀਪਲੈਕਸ, ਮਾਲ, ਰੈਸਟੋਰੈਂਟ, ਸਪਾਅ, ਜਿੰਮ, ਸਪੋਰਕਟ ਕੰਪਲੈਕਸ, ਮਿਉਜੀਅਮ, ਚਿੜੀਆਘਰ 50 ਫੀਸਦੀ ਸਮੱਰਥਾ ਨਾਲ ਖੁੱਲ੍ਹ ਸਕਦੇ ਹਨ ਪਰ ਸਾਰਾ ਸਟਾਫ ਵੈਕਸੀਨੇਟਡ ਹੋਵੇ। ਏ.ਸੀ. ਬੱਸਾਂ 50 ਫੀਸਦੀ ਸਵਾਰੀਆਂ ਨਾਲ ਹੀ ਚੱਲ ਸਕਦੀਆਂ ਹਨ।

ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ: ਪੰਜਾਬ ਦੇ ਇਸ ਹਲਕੇ ’ਚੋਂ ਦੋ ਕਾਂਗਰਸੀ ਉਮੀਦਵਾਰਾਂ ਨੇ ਭਰਿਆ ਨਾਮਜ਼ਦਗੀ ਪੱਤਰ (ਵੀਡੀਓ)


rajwinder kaur

Content Editor

Related News