ਲੁਧਿਆਣਾ ਵਾਸੀ ਘਰੋਂ ਨਿਕਲਣ ਤੋਂ ਪਹਿਲਾਂ ਦੇਣ ਧਿਆਨ, 2 ਦਿਨ ਬੰਦ ਰਹੇਗਾ ਇਹ ਰਾਹ, ਰੂਟ ਪਲਾਨ ਜਾਰੀ
Friday, Jan 19, 2024 - 11:32 AM (IST)
ਲੁਧਿਆਣਾ (ਹਿਤੇਸ਼) : ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਫਿਰੋਜ਼ਪੁਰ ਰੋਡ ਸਥਿਤ ਐਲੀਵੇਟਿਡ ਰੋਡ ਦੇ ਆਖ਼ਰੀ ਪੜਾਅ ’ਚ ਸ਼ਾਮਲ ਭਾਰਤ ਨਗਰ ਚੌਂਕ ਤੋਂ ਬੱਸ ਸਟੈਂਡ ਵੱਲ ਜਾਣ ਵਾਲੇ ਫਲਾਈਓਵਰ ਦੇ ਨਿਰਮਾਣ ਨੂੰ ਪੂਰਾ ਕਰਨ ਦੇ ਨਾਂ ’ਤੇ ਇਕ ਵਾਰ ਫਿਰ ਤੋਂ ਹੇਠਾਂ ਡੀ. ਸੀ. ਦਫ਼ਤਰ ਵੱਲ ਜਾਣ ਵਾਲਾ ਰਸਤਾ ਬੰਦ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਪ੍ਰਾਜੈਕਟ ਤਹਿਤ ਬੱਸ ਸਟੈਂਡ ਤੋਂ ਡੀ. ਸੀ. ਦਫ਼ਤਰ ਵੱਲ ਜਾਣ ਵਾਲਾ ਰਸਤਾ ਸਭ ਤੋਂ ਲੰਬਾ ਸਮਾਂ ਬੰਦ ਰਿਹਾ ਹੈ ਅਤੇ ਹੁਣ ਫਿਰ ਸ਼ਨੀਵਾਰ ਅਤੇ ਐਤਵਾਰ ਨੂੰ ਫਲਾਈਓਵਰ ਦੇ ਹੇਠਾਂ ਦਾ ਜ਼ਿਆਦਾਤਰ ਰਸਤਾ ਬੰਦ ਰਹੇਗਾ, ਜਿਸ ਦੇ ਲਈ ਫਲਾਈਓਵਰ ਦਾ ਲੈਂਟਰ ਖੋਲ੍ਹਣ ਦਾ ਹਵਾਲਾ ਦਿੱਤਾ ਜਾ ਰਿਹਾ ਹੈ, ਤਾਂ ਕਿ ਸ਼ਟਰਿੰਗ ਡਿੱਗਣ ਦੀ ਹਾਲਤ ’ਚ ਹੇਠਾਂ ਤੋਂ ਲੰਘ ਰਹੇ ਵਾਹਨ ਚਾਲਕਾਂ ਨੂੰ ਕੋਈ ਨੁਕਸਾਨ ਨਾ ਹੋਵੇ।
ਇਹ ਵੀ ਪੜ੍ਹੋ : ਲੁਧਿਆਣਾ ਦੇ ਲੋਕਾਂ ਨੂੰ ਅੱਧੀ ਰਾਤ ਪਈਆਂ ਭਾਜੜਾਂ, ਅਚਾਨਕ ਵੱਜਣ ਲੱਗਾ ਸਾਇਰਨ
26 ਜਨਵਰੀ ਨੂੰ ਵਾਹਨਾਂ ਦੀ ਆਵਾਜਾਈ ਸ਼ੁਰੂ ਕਰਨ ਦਾ ਟਾਰਗੈੱਟ
ਐੱਨ. ਐੱਚ. ਏ. ਆਈ. ਵੱਲੋਂ ਭਾਤਰ ਨਗਰ ਚੌਂਕ ਤੋਂ ਬੱਸ ਸਟੈਂਡ ਵੱਲ ਜਾਣ ਵਾਲੇ ਫਲਾਈਓਵਰ ’ਤੇ 26 ਜਨਵਰੀ ਨੂੰ ਵਾਹਨਾਂ ਦੀ ਆਵਾਜਾਈ ਸ਼ੁਰੂ ਕਰਨ ਦਾ ਟਾਰਗੈੱਟ ਰੱਖਿਆ ਗਿਆ ਹੈ ਪਰ ਉਸ ਦੇ ਪੂਰਾ ਹੋਣ ਦਾ ਦਾਰੋਮਦਾਰ ਮੌਸਮ ਦੇ ਮਿਜਾਜ਼ ’ਤੇ ਨਿਰਭਰ ਕਰੇਗਾ ਕਿਉਂਕਿ ਫਲਾਈਓਵਰ ’ਤੇ ਮੁੱਖ ਰੂਪ ’ਚ ਸੜਕ ਬਣਾਉਣ ਦਾ ਕੰਮ ਬਾਕੀ ਰਹਿ ਗਿਆ ਹੈ, ਜੋ ਕਿ ਘੱਟ ਤਾਪਮਾਨ ਦੌਰਾਨ ਪੂਰਾ ਨਹੀਂ ਕੀਤਾ ਜਾ ਸਕਦਾ। ਇਸ ਦੀ ਪੁਸ਼ਟੀ ਪ੍ਰਾਜੈਕਟ ਡਾਇਰੈਕਟਰ ਅਸ਼ੋਕ ਕੁਮਾਰ ਨੇ ਕੀਤੀ ਹੈ।
ਇਹ ਵੀ ਪੜ੍ਹੋ : Reverse Migration 'ਤੇ CM ਮਾਨ ਦਾ ਵਿਰੋਧੀਆਂ ਨੂੰ ਠੋਕਵਾਂ ਜਵਾਬ, ਜਾਣੋ ਕੀ ਬੋਲੇ (ਵੀਡੀਓ)
ਇਸ ਤਰ੍ਹਾਂ ਬਣਾਇਆ ਗਿਆ ਹੈ ਰੂਟ ਪਲਾਨ
ਭਾਰਤ ਨਗਰ ਚੌਂਕ ’ਚ ਰਸਤਾ ਬੰਦ ਰਹਿਣ ਦੌਰਾਨ ਲੋਕਾਂ ਦੀ ਸਹੂਲਤ ਲਈ ਟ੍ਰੈਫਿਕ ਪੁਲਸ ਵੱਲੋਂ ਬਾਕਾਇਦਾ ਰੂਟ ਪਲਾਨ ਜਾਰੀ ਕੀਤਾ ਗਿਆ ਹੈ। ਇਸ ਦੇ ਮੁਤਾਬਕ ਬੱਸ ਸਟੈਂਡ ਤੋਂ ਡੀ. ਸੀ. ਦਫ਼ਤਰ ਵੱਲ ਜਾਣ ਵਾਲੇ ਵਾਹਨਾਂ ਨੂੰ ਟੈਲੀਫੋਨ ਐਕਸਚੇਂਜ ਦੀ ਬੈਕ ਸਾਈਡ ਤੋਂ ਜਾਣਾ ਹੋਵੇਗਾ ਅਤੇ ਫਿਰੋਜ਼ਪੁਰ ਰੋਡ ਸਾਈਡ ਤੋਂ ਮਾਲ ਰੋਡ, ਭਾਰਤ ਨਗਰ ਚੌਂਕ, ਜਗਰਾਓਂ ਪੁਲ ਵੱਲ ਜਾਣ ਲਈ ਟੈਲੀਫੋਨ ਐਕਸਚੇਂਜ ਦੇ ਅੱਗੇ ਤੋਂ ਐਂਟਰੀ ਦਿੱਤੀ ਜਾਵੇਗੀ, ਜਦਕਿ ਮਾਲ ਰੋਡ ਅਤੇ ਜਗਰਾਓਂ ਪੁਲ ਵੱਲ ਜਾਣ ਵਾਲੇ ਲੋਕਾਂ ਨੂੰ ਬੱਸ ਸਟੈਂਡ ਵੱਲ ਜਾਣ ਲਈ ਮਿਲਟਰੀ ਕੈਂਪ ਅਤੇ ਭਾਰਤ ਨਗਰ ਚੌਂਕ ਦੇ ਨਾਲ ਲੱਗਦੀਆਂ ਗਲੀਆਂ ’ਚੋਂ ਹੋ ਕੇ ਜਾਣਾ ਹੋਵੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8