ਗਣਤੰਤਰ ਦਿਹਾੜੇ ਮੌਕੇ ਵਾਹਗਾ ਬਾਰਡਰ 'ਤੇ BSF ਨੇ ਲਹਿਰਾਇਆ ਝੰਡਾ, ਪਾਕਿ ਰੇਂਜਰਾਂ ਨੂੰ ਵੰਡੀ ਮਠਿਆਈ

Thursday, Jan 26, 2023 - 04:02 PM (IST)

ਗਣਤੰਤਰ ਦਿਹਾੜੇ ਮੌਕੇ ਵਾਹਗਾ ਬਾਰਡਰ 'ਤੇ BSF ਨੇ ਲਹਿਰਾਇਆ ਝੰਡਾ, ਪਾਕਿ ਰੇਂਜਰਾਂ ਨੂੰ ਵੰਡੀ ਮਠਿਆਈ

ਅੰਮ੍ਰਿਤਸਰ : ਗਣਤੰਤਰ ਦਿਵਸ ਦੇ ਮੌਕੇ 'ਤੇ ਜਿੱਥੇ ਪੂਰੇ ਦੇਸ਼ 'ਚ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ, ਉੱਥੇ ਹੀ ਅੱਜ ਅੰਮ੍ਰਿਤਸਰ ਦੇ ਨਜ਼ਦੀਕ ਅਟਾਰੀ-ਵਾਹਗਾ ਸਰਹੱਦ 'ਤੇ ਵੀ ਬੀ. ਐੱਸ. ਐੱਫ. ਦੇ ਅਧਿਕਾਰੀਆਂ ਵੱਲੋਂ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ।

ਇਹ ਵੀ ਪੜ੍ਹੋ : ਪੰਜਾਬ ਦੇ ਰਾਜਪਾਲ ਸਣੇ ਜਾਣੋ ਕਿਹੜੇ-ਕਿਹੜੇ ਮੰਤਰੀਆਂ ਨੇ ਕਿੱਥੇ-ਕਿੱਥੇ ਲਹਿਰਾਇਆ ਤਿਰੰਗਾ (ਤਸਵੀਰਾਂ)

ਬੀ. ਐੱਸ. ਐੱਫ. ਅਧਿਕਾਰੀਆਂ ਦਾ ਕਹਿਣਾ ਹੈ ਕਿ ਸਰਹੱਦ 'ਤੇ ਤਾਇਨਾਤ ਬੀ. ਐੱਸ. ਐੱਫ. ਵੱਲੋਂ ਹਮੇਸ਼ਾ ਹੀ ਦੇਸ਼ ਦੀ ਸੁਰੱਖਿਆ ਲਈ ਸਖ਼ਤ ਪ੍ਰਬੰਧ ਕੀਤੇ ਜਾਂਦੇ ਹਨ ਅਤੇ ਅਧਿਕਾਰੀਆਂ ਦੇ ਮੁਤਾਬਕ ਜਦੋਂ ਵੀ ਪਾਕਿਸਤਾਨ ਜਾਂ ਭਾਰਤ 'ਚ ਕੋਈ ਤਿਉਹਾਰ ਜਾਂ ਖੁਸ਼ੀ ਦਾ ਮੌਕਾ ਹੁੰਦਾ ਹੈ, ਉਸ ਸਮੇਂ ਅਸੀਂ ਪਾਕਿਸਤਾਨੀ ਰੇਂਜਰਾਂ ਨੂੰ ਅਤੇ ਪਾਕਿਸਤਾਨੀ ਰੇਂਜਰ ਸਾਨੂੰ ਮਠਿਆਈਆਂ ਦੇ ਕੇ ਖੁਸ਼ੀ ਦਾ ਇਜ਼ਹਾਰ ਕਰਦੇ ਹਨ।

ਇਹ ਵੀ ਪੜ੍ਹੋ : ਮੋਹਾਲੀ ਦੀਆਂ ਸੜਕਾਂ 'ਤੇ ਕੌਮੀ ਇਨਸਾਫ਼ ਮੋਰਚੇ ਦਾ ਰੋਸ ਪ੍ਰਦਰਸ਼ਨ, ਦੇਖੋ ਮੌਕੇ ਦੀਆਂ ਤਸਵੀਰਾਂ

ਉਨ੍ਹਾਂ ਨੇ ਕਿਹਾ ਕਿ ਅੱਜ ਦੇ ਦਿਨ ਅਸੀਂ ਲੋਕਾਂ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਉਹ ਬੀ. ਐੱਸ. ਐੱਫ. ਦੇ ਜਵਾਨਾਂ ਕਰਕੇ ਖ਼ੁਦ ਨੂੰ ਸੁਰੱਖਿਅਤ ਮਹਿਸੂਸ ਕਰਨ ਅਤੇ ਅਸੀਂ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਦੇਸ਼ 'ਚ ਵਾਪਰਨ ਨਹੀਂ ਦੇਵਾਂਗੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News