ਅਹਿਮ ਖ਼ਬਰ : ਕੋਰੋਨਾ ਦੇ ਵਾਧੇ ਕਾਰਨ ਪੰਜਾਬ ਸਰਕਾਰ ਨੇ ਗਣਤੰਤਰ ਦਿਹਾੜੇ ਦੇ ਸਮਾਗਮਾਂ ਬਾਰੇ ਲਿਆ ਇਹ ਫ਼ੈਸਲਾ

Thursday, Jan 20, 2022 - 09:14 AM (IST)

ਲੁਧਿਆਣਾ (ਪੰਕਜ) : ਸੂਬੇ ਵਿਚ ਕੋਰੋਨਾ ਮਹਾਮਾਰੀ ਦੇ ਦੁਬਾਰਾ ਸਿਰ ਚੁੱਕਣ ’ਤੇ ਗੰਭੀਰ ਹੋਈ ਸੂਬਾ ਸਰਕਾਰ ਨੇ ਗਣਤੰਤਰ ਦਿਹਾੜੇ ’ਤੇ ਆਯੋਜਿਤ ਹੋਣ ਵਾਲੇ ਸਰਕਾਰੀ ਸਮਾਰੋਹ ’ਚ ਜ਼ਿਆਦਾ ਭੀੜ ਜਮ੍ਹਾਂ ਕਰਨ ’ਤੇ ਰੋਕ ਲਗਾਉਣ ਦਾ ਫ਼ੈਸਲਾ ਲਿਆ ਹੈ। ਸਰਕਾਰ ਨੇ 100 ਤੋਂ ਜ਼ਿਆਦਾ ਦਰਸ਼ਕਾਂ ਨੂੰ ਸਮਾਰੋਹ ਵਿਚ ਸ਼ਾਮਲ ਹੋਣ ’ਤੇ ਪਾਬੰਦੀ ਲਗਾਉਣ ਦਾ ਫ਼ੈਸਲਾ ਕੀਤਾ ਹੈ। ਉੱਥੇ ਹੀ ਸਮਾਰੋਹ ਦੌਰਾਨ ਕਿਸੇ ਵੀ ਤਰ੍ਹਾਂ ਦੇ ਸੱਭਿਆਚਾਰਕ ਪ੍ਰੋਗਰਾਮਾਂ ’ਤੇ ਰੋਕ ਲਾਈ ਗਈ ਹੈ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ 'ਚ ED ਦੀ ਛਾਪੇਮਾਰੀ ਦੌਰਾਨ ਕਰੀਬ 10 ਕਰੋੜ ਦੀ ਨਕਦੀ ਬਰਾਮਦ

ਇਸ ਦੇ ਨਾਲ ਹੀ ਸਕੂਲਾਂ-ਕਾਲਜਾਂ ਦੇ ਵਿਦਿਆਰਥੀਆਂ ਦੀ ਹਾਜ਼ਰੀ ’ਤੇ ਪਾਬੰਦੀ ਲਗਾਉਣ ਦੇ ਵੀ ਹੁਕਮ ਜਾਰੀ ਕੀਤੇ ਹਨ। ਇਸ ਸਬੰਧੀ ਸਰਕਾਰ ਵੱਲੋਂ ਸਾਰੇ ਡੀ. ਸੀ. ਦਫ਼ਤਰਾਂ ਨੂੰ ਭੇਜੇ ਪੱਤਰ ’ਚ ਸਪੱਸ਼ਟ ਕੀਤਾ ਗਿਆ ਹੈ ਕਿ 26 ਜਨਵਰੀ ਨੂੰ ਗਣਤੰਤਰ ਦਿਵਸ ਸਬੰਧੀ ਆਯੋਜਿਤ ਹੋਣ ਵਾਲੇ ਸਮਾਰੋਹਾਂ ਦੌਰਾਨ ਕੋਰੋਨਾ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ। ਪੱਤਰ ’ਚ ਇੰਡੋਰ ਪ੍ਰੋਗਰਾਮ ’ਚ 50 ਅਤੇ ਆਊਟਡੋਰ ਵਿਚ ਡਬਲ ਲੋਕਾਂ ਦੀ ਐਂਟਰੀ ਦਾ ਨਿਯਮ ਵੀ ਤੈਅ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਵਿਧਾਨ ਸਭਾ ਚੋਣਾਂ ਦੌਰਾਨ ਹਰੀਸ਼ ਚੌਧਰੀ ਦਾ ਵੱਡਾ ਬਿਆਨ, 'ਕਿਸੇ ਨਿੱਜੀ ਨੇਤਾ ਦਾ ਚਿਹਰਾ ਅੱਗੇ ਨਹੀਂ ਕਰੇਗੀ ਕਾਂਗਰਸ'
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News