ਭਵਾਨੀਗੜ੍ਹ ਵਿਖੇ ਹੇਅਰ ਡਰੈਸਰ ਦੀ ਦੁਕਾਨ ਕਰਦੇ ਵਿਅਕਤੀ ਦੀ ਰਿਪੋਰਟ ਆਈ ਕੋਰੋਨਾ ਪਾਜ਼ੇਟਿਵ

08/13/2020 5:55:34 PM

ਭਵਾਨੀਗੜ੍ਹ(ਕਾਂਸਲ) - ਸਥਾਨਕ ਸ਼ਹਿਰ ਦੀ ਨਾਗਰਾ ਮਾਰਕਿਟ ’ਚ ਹੇਅਰ ਡਰੈਸਰ ਦੀ ਦੁਕਾਨ ਕਰਦੇ ਇਕ 30 ਸਾਲਾ ਵਿਅਕਤੀ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਉਣ ਦਾ ਸਮਾਚਾਰ ਪ੍ਰਾਪਤ ਹੋਇਆ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਪ੍ਰਵੀਨ ਗਰਗ ਨੇ ਦੱਸਿਆ ਕਿ ਬਲਵਿੰਦਰ ਸਿੰਘ ਪੁੱਤਰ ਹਮੀਰ ਸਿੰਘ ਵਾਸੀ ਪਿੰਡ ਫੱਗੂਵਾਲਾ ਜੋ ਕਿ ਭਵਾਨੀਗੜ੍ਹ ਦੇ ਮੇਨ ਬਜ਼ਾਰ ਵਿਖੇ ਸਥਿਤ ਨਾਗਰਾ ਮਾਰਕਿਟ ਵਿਖੇ ਹੇਅਰ ਡਰੈਸਰ ਦੀ ਦੁਕਾਨ ਕਰਦਾ ਹੈ। ਇਸ ਨੂੰ ਪਿਛਲੇ ਕਈ ਦਿਨਾਂ ਤੋਂ ਬੁਖਾਰ ਦੀ ਸ਼ਿਕਾਇਤ ਹੋਣ ਕਾਰਨ ਸੰਗਰੂਰ ਵਿਖੇ ਕੋਰੋਨਾ ਦੀ ਜਾਂਚ ਲਈ ਰੈਪਿਡ ਟੈਸਟ ਕਰਵਾਇਆ ਸੀ। ਜਿਸ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ। ਉਨ੍ਹਾਂ ਦੱਸਿਆ ਕਿ ਉਕਤ ਨੂੰ ਇਲਾਜ ਲਈ ਮਲੇਰਕੋਟਲਾਂ ਵਿਖੇ ਭੇਜਿਆ ਗਿਆ ਹੈ। ਹੁਣ ਇਸ 6 ਪਰਿਵਾਰਕ ਮੈਂਬਰਾਂ ਸਮੇਤ ਪਿੰਡ ਫੱਗੂਵਾਲਾ ਵਿਖੇ ਘਰ ਨਜ਼ਦੀਕ ਇਕ ਟਰੱਕ ਏਜੰਸੀ ਅਤੇ ਗਲੀ ਵਿਚਲੇ ਹੋਰ ਪਰਿਵਾਰਾਂ ਦੇ ਵੀ ਜਾਂਚ ਲਈ ਨਮੂਨੇ ਲਏ ਜਾਣਗੇ ਅਤੇ ਨਾਲ ਹੀ ਇਸ ਦੇ ਸੰਪਰਕ ’ਚ ਆਉਣ ਵਾਲੇ ਹੋਰ ਵਿਅਕਤੀਆਂ ਦੀ ਟ੍ਰੇਸਿੰਗ ਕੀਤੀ ਜਾਵੇਗੀ।


Harinder Kaur

Content Editor

Related News