ਪਟਿਆਲਾ ਦੇ ਮੋਤੀ ਮਹਿਲ ''ਚ ਰਾਜ ਮਾਤਾ ਦੀ ਅੰਤਿਮ ਅਰਦਾਸ, ਸੁਰੱਖਿਆ ਦੇ ਪੁਖਤਾ ਇੰਤਜ਼ਾਮ (ਤਸਵੀਰਾਂ)
Sunday, Jul 30, 2017 - 11:38 AM (IST)
ਪਟਿਆਲਾ— ਪਟਿਆਲਾ ਦੇ ਮੋਤੀ ਮਹਿਲ ਵਿਖੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੀ ਮਾਤਾ ਮੋਹਿੰਦਰ ਕੌਰ ਜੀ ਦੀ ਅੰਤਿਮ ਅਰਦਾਸ ਸ਼ੁਰੂ ਹੋ ਗਈ ਹੈ। ਇਸ ਸੰਬੰਧੀ ਮੋਤੀ ਮਹਿਲ ਦੇ ਬਾਹਰ ਅਤੇ ਅੰਦਰ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ। ਚੱਪੇ-ਚੱਪੇ 'ਤੇ ਪੁਲਸ ਖੜ੍ਹੀ ਹੈ। ਪੰਡਾਲ ਵਿਚ ਸਵੇਰ ਤੋਂ ਹੀ ਉੱਘੀਆਂ ਸ਼ਖਸੀਅਤਾਂ ਪਹੁੰਚ ਕੇ ਰਾਜਮਾਤਾ ਨੂੰ ਸ਼ਰਧਾਂਜਲੀ ਭੇਟ ਕਰ ਰਹੀਆਂ ਹਨ।
ਇੱਥੇ ਦੱਸ ਦੇਈਏ ਕਿ 24 ਜੁਲਾਈ ਨੂੰ ਰਾਜਮਾਤਾ ਮੋਹਿੰਦਰ ਕੌਰ ਜੀ ਦਾ ਦਿਹਾਂਤ ਹੋ ਗਿਆ ਸੀ। ਉਸ ਦੇ ਬਾਅਦ ਤੋਂ ਲਗਾਤਾਰ ਸਿਆਸੀ ਸ਼ਖਸੀਅਤਾਂ ਕੈਪਟਨ ਅਮਰਿੰਦਰ ਸਿੰਘ ਜੀ ਨਾਲ ਦੁੱਖ ਸਾਂਝਾ ਕਰਨ ਲਈ ਮੋਤੀ ਮਹਿਲ ਵਿਖੇ ਆ ਰਹੀਆਂ ਸਨ।
