ਨੌਜਵਾਨਾਂ ਨੇ ਮਾਮੇ ਦੀਆਂ ਨੂੰਹਾਂ ਨਾਲ ਕਰ 'ਤਾ ਕਾਰਾ! ਡੇਢ ਸਾਲਾ ਬੱਚੀ ਨੂੰ ਵੀ ਨਾ ਬਖਸ਼ਿਆ

Thursday, Sep 05, 2024 - 03:57 PM (IST)

ਸਾਹਨੇਵਾਲ/ਕੋਹਾੜਾ (ਜਗਰੂਪ)- ਸਾਡੇ ਸਮਾਜ ਹੋ ਰਹੀ ਦੁਰਦਸ਼ਾ 'ਚ ਰਿਸ਼ਤਿਆਂ ਦਾ ਘਾਣ ਹੋਣਾ ਤਾਂ ਆਮ ਗੱਲ ਹੋ ਗਈ ਹੈ। ਕੋਈ ਵਿਅਕਤੀ ਇਹ ਨਹੀਂ ਸੋਚਦਾ ਕਿ ਉਸ ਵੱਲੋਂ ਕੀਤੇ ਜਾ ਰਹੇ ਵਿਵਹਾਰ ਨਾਲ ਦੂਜੇ ਵਿਅਕਤੀ ਨੂੰ  ਕਿੰਨਾ ਦੁੱਖ ਅਤੇ ਨੁਕਸਾਨ ਹੁੰਦਾ ਹੈ। ਇਹੋ ਜਿਹੀ ਹੀ ਇਕ ਘਟਨਾ ਥਾਣਾ ਕੂੰਮ ਕਲਾਂ ਅਧੀਨ ਆਉਂਦੇ ਇਲਾਕੇ 'ਚ ਵਾਪਰੀ ਜਿੱਥੇ ਦੋ ਭਾਣਜਿਆਂ ਨੇ ਆਪਣੇ ਸਾਥੀਆਂ ਨਾਲ ਮਿਲਕੇ ਮਾਮੇ ਦੀਆਂ ਦੋ ਨੂੰਹਾਂ ਨੂੰ  ਕਿਡਨੈਪ ਕਰ ਲਿਆ ਜਿਨ੍ਹਾਂ ਨਾਲ ਇਕ ਡੇਢ ਸਾਲ ਦੀ ਬੱਚੀ ਵੀ ਹੈ।

ਇਹ ਖ਼ਬਰ ਵੀ ਪੜ੍ਹੋ - ਹੋਟਲ ਦੇ ਕਮਰੇ 'ਚ ਮੁੰਡੇ ਦੀ ਮੌਤ ਦੇ ਮਾਮਲੇ 'ਚ ਵੱਡਾ ਖ਼ੁਲਾਸਾ! ਪ੍ਰੇਮਿਕਾ ਖ਼ਿਲਾਫ਼ FIR ਦਰਜ

ਘਟਨਾ ਸਬੰਧੀ ਜਾਣਕਾਰੀ ਦਿੰਦੇ ਚੌਕੀ ਕਟਾਣੀ ਕਲਾਂ ਦੇ ਜਾਂਚ ਅਧਿਕਾਰੀ ਜਸਵੀਰ ਸਿੰਘ ਨੇ ਦੱਸਿਆ ਕਿ ਸੂਦਾਂਵਾਲ ਦੇ ਦੋ ਵਿਅਕਤੀਆਂ ਨੇ ਆਪਣੇ ਸਾਥੀਆਂ ਨਾਲ ਮਿਲਕੇ ਵਰਨਾ ਕਾਰ 'ਚ ਆਪਣੇ ਮਾਮੇ ਦੀਆਂ ਦੋ ਨੂੰਹਾਂ ਨੂੰ  ਕਿਡਨੈਪ ਕਰਕੇ ਕਿੱਧਰੇ ਆਪਣੇ ਸਵਾਰਥਾਂ ਲਈ ਨਾਜਾਇਜ਼ ਹਿਰਾਸਤ 'ਚ ਰੱਖਿਆ ਹੈ। ਜਸਵੀਰ ਸਿੰਘ ਨੇ ਦੱਸਿਆ ਕਿ ਕਿਡਨੈਪ ਕਰਨ ਵਾਲੇ ਵਿਅਕਤੀ ਇਕ ਨੂੰਹ ਦੀ ਡੇਢ ਸਾਲ ਦੀ ਬੱਚੀ ਨੂੰ  ਵੀ ਨਾਲ ਲੈ ਗਏ। ਥਾਣਾ ਕੂੰਮ ਕਲਾਂ ਦੀ ਪੁਲਸ ਨੇ ਮਾਮੇ ਦੇ ਬਿਆਨਾਂ 'ਤੇ ਹਰਦੀਪ ਸਿੰਘ ਉਰਫ ਮੰਗਾ ਪੁੱਤਰ ਸਵਰਨ ਸਿੰਘ, ਰਵਿੰਦਰ ਸਿੰਘ ਉਰਫ ਨਿਸ਼ੂ ਪੁੱਤਰ ਸਵਰਨ ਸਿੰਘ ਅਤੇ ਜੱਸਾ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News