ਪ੍ਰਾਈਵੇਟ ਸਕੂਲ ਦੇ ਡਾਇਰੈਕਟਰ ਤੇ ਪਤਨੀ ਖਿਲਾਫ ਸਾਢੇ 45 ਲੱਖ ਦੀ ਠੱਗੀ ਦਾ ਕੇਸ ਦਰਜ

06/22/2018 7:07:27 AM

ਮੋਹਾਲੀ, (ਕੁਲਦੀਪ)- ਇੰਡਸਟਰੀਅਲ ਏਰੀਆ ਫੇਜ਼-7 ਦੇ ਪਲਾਟ ਨੰਬਰ ਸੀ-151 ਸਥਿਤ ਪੰਜਾਬ ਕੰਕਰੀਟ ਐਂਡ ਕੰਸਟਰਕਸ਼ਨਜ਼ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਜਨਰਲ ਮੈਨੇਜਰ ਰਤਨਜੀਤ ਸਿੰਘ ਤੇ ਡਾਇਰੈਕਟਰ ਨਿਤਿਨ ਸਿੰਗਲਾ ਨੇ ਪੁਲਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਸੀ ਕਿ ਕੰਪਨੀ ਵਲੋਂ ਜ਼ਿਲਾ ਮੋਹਾਲੀ ਦੇ ਬਨੂੰੜ-ਲਾਂਡਰਾਂ ਰੋਡ 'ਤੇ ਪਿੰਡ ਫੌਜੀ ਕਾਲੋਨੀ ਸਥਿਤ ਕੈਲੀਬਰ ਮੈਕਸੀਕੋ ਐਜੂਕੇਸ਼ਨਲ ਸੋਸਾਇਟੀ (ਦੀ ਬ੍ਰਿਟਿਸ਼ ਸਕੂਲ) ਦੇ ਆਰਡਰ ਮੁਤਾਬਕ ਰੈਡੀਮੇਡ ਕੰਕਰੀਟ ਦੀ ਸਪਲਾਈ ਕੀਤੀ ਗਈ ਸੀ, ਜਿਸ ਦੀ ਕੁੱਲ ਰਕਮ 80 ਲੱਖ 54 ਹਜ਼ਾਰ 542 ਰੁਪਏ ਬਣਦੀ ਸੀ ਤੇ ਉਸ ਵਿਚੋਂ ਸਕੂਲ ਨੇ 2015 ਵਿਚ ਕੰਪਨੀ ਨੂੰ 35 ਲੱਖ ਰੁਪਏ ਦਾ ਭੁਗਤਾਨ ਕਰ ਦਿੱਤਾ ਸੀ । ਉਸ ਤੋਂ ਬਾਅਦ ਬਾਕੀ ਰਹਿੰਦੇ 45 ਲੱਖ 43 ਹਜ਼ਾਰ 542 ਰੁਪਏ ਦਾ ਭੁਗਤਾਨ ਨਹੀਂ ਕੀਤਾ ਜਾ ਰਿਹਾ ਸੀ । ਵਾਰ-ਵਾਰ ਪੇਮੈਂਟ ਮੰਗਣ 'ਤੇ ਸਕੂਲ ਵਲੋਂ ਦੋ ਚੈੱਕ ਕੰਪਨੀ ਨੂੰ ਦਿੱਤੇ ਗਏ ਪਰ ਉਹ ਬਾਊਂਸ ਹੋ ਗਏ ।  
ਜਨਰਲ ਮੈਨੇਜਰ ਰਤਨਜੀਤ ਸਿੰਘ ਨੇ ਦੱਸਿਆ ਕਿ ਸਕੂਲ ਦੇ ਡਾਇਰੈਕਟਰ ਨਿਰਪਾਲ ਸਿੰਘ ਬੜਿੰਗ ਤੇ ਰਮਨਦੀਪ ਕੌਰ ਵਲੋਂ ਉਨ੍ਹਾਂ ਨੂੰ ਦੋ ਸਾਲ ਤੋਂ ਪੇਮੈਂਟ ਕਰਨ ਲਈ ਆਨਾਕਾਨੀ ਕੀਤੀ ਜਾਂਦੀ ਰਹੀ ਸੀ, ਜਿਸ ਤੋਂ ਪ੍ਰੇਸ਼ਾਨ ਹੋ ਕੇ ਉਨ੍ਹਾਂ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ । ਪੁਲਸ ਨੇ ਥਾਣਾ ਫੇਜ਼-1 ਵਿਚ ਕੈਲੀਬਰ ਮੈਕਸੀਕੋ ਐਜੂਕੇਸ਼ਨਲ ਸੋਸਾਇਟੀ ਪਿੰਡ ਫੌਜੀ ਕਾਲੋਨੀ ਜ਼ਿਲਾ ਮੋਹਾਲੀ ਦੇ ਨਿਰਪਾਲ ਸਿੰਘ ਬੜਿੰਗ ਤੇ ਉਸ ਦੀ ਪਤਨੀ ਰਮਨਦੀਪ ਕੌਰ ਖਿਲਾਫ ਠੱਗੀ ਦਾ ਕੇਸ ਦਰਜ ਕਰ ਲਿਆ ਹੈ। ਪਤਾ ਲੱਗਾ ਹੈ ਕਿ ਮੁਲਜ਼ਮ ਨਿਰਪਾਲ ਸਿੰਘ ਨੂੰ ਕੁਝ ਦਿਨ ਪਹਿਲਾਂ ਪਟਿਆਲਾ ਪੁਲਸ ਨੇ ਇਕ ਜ਼ਮੀਨੀ ਘਪਲੇ ਸਬੰਧੀ ਦਰਜ ਠੱਗੀ ਦੇ ਕੇਸ ਵਿਚ ਵੀ ਗ੍ਰਿਫਤਾਰ ਕੀਤਾ ਹੈ ।


Related News