ਖੁਦਕੁਸ਼ੀ ਲਈ ਮਜਬੂਰ ਕਰਨ ਵਾਲਿਆਂ ''ਤੇ ਕੇਸ ਦਰਜ

01/15/2018 6:20:58 AM

ਸੰਗਰੂਰ, (ਵਿਵੇਕ ਸਿੰਧਵਾਨੀ, ਰਵੀ)- ਇਕ ਵਿਅਕਤੀ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਮਾਮਲੇ 'ਚ 2 ਲੜਕੀਆਂ ਸਣੇ ਚਾਰ ਵਿਅਕਤੀਆਂ ਵਿਰੁੱਧ ਥਾਣਾ ਸਦਰ ਸੰਗਰੂਰ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ।
ਸਹਾਇਕ ਥਾਣੇਦਾਰ ਸੰਤੋਖ ਸਿੰਘ ਨੇ ਦੱਸਿਆ ਕਿ ਅਮਰੀਕ ਪੁੱਤਰ ਦੇਵ ਸਿੰਘ ਵਾਸੀ ਬਾਦਸ਼ਾਹਪੁਰ ਕਾਲੇਕੇ ਥਾਣਾ ਸਦਰ ਸਮਾਣਾ ਜ਼ਿਲਾ ਪਟਿਆਲਾ ਨੇ ਪੁਲਸ ਨੂੰ ਬਿਆਨ ਦਰਜ ਕਰਵਾਇਆ ਕਿ ਉਸ ਦਾ ਭਰਾ ਕਾਲਾ ਸਿੰਘ ਪਿੰਡ ਘਾਬਦਾਂ 'ਚ ਘਰ-ਜਵਾਈ ਰਹਿੰਦਾ ਸੀ। 12 ਜਨਵਰੀ ਨੂੰ ਭਰਾ ਕਾਲਾ ਸਿੰਘ ਨੇ ਮਨਦੀਪ ਸਿੰਘ ਪੁੱਤਰ ਚਰਨ ਸਿੰਘ, ਦਰਸ਼ਨ ਸਿੰਘ ਉਰਫ ਗੋਰਾ ਪੁੱਤਰ ਗੁਰਚਰਨ ਸਿੰਘ, ਗੁਰਮੀਤ ਕੌਰ ਪੁੱਤਰੀ ਚਰਨ ਸਿੰਘ ਤੇ ਪਾਲ ਕੌਰ ਪੁੱਤਰੀ ਚਰਨ ਸਿੰਘ ਸਾਰੇ ਵਾਸੀ ਘਾਬਦਾਂ ਤੋਂ ਤੰਗ ਆ ਕੇ ਫਾਹਾ ਲੈ ਲਿਆ। ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ 'ਤੇ ਮੁਲਜ਼ਮਾਂ ਖਿਲਾਫ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News