ਚਚੇਰੇ ਦਿਓਰਾਂ ਤੋਂ ਪਰੇਸ਼ਾਨ ਭਾਬੀ ਨੇ ਜ਼ਹਿਰ ਖਾ ਕੇ ਦਿੱਤੀ ਜਾਨ

Thursday, Sep 28, 2017 - 02:47 PM (IST)

ਚਚੇਰੇ ਦਿਓਰਾਂ ਤੋਂ ਪਰੇਸ਼ਾਨ ਭਾਬੀ ਨੇ ਜ਼ਹਿਰ ਖਾ ਕੇ ਦਿੱਤੀ ਜਾਨ

ਮੰਡੀ ਗੋਬਿੰਦਗੜ੍ਹ (ਮੱਗੋ) — ਗਾਂਧੀ ਨਗਰ ਇਲਾਕੇ 'ਚ ਇਕ 34 ਸਾਲਾ ਮਹਿਲਾ ਨੇ ਘਰੇਲੂ ਵਿਵਾਦ ਦੇ ਚਲਦਿਆਂ ਜ਼ਹਿਰੀਲੀ ਦਵਾਈ ਨਿਗਲ ਕੇ ਖੁਦਕੁਸ਼ੀ ਕਰ ਲਈ। ਘਟਨਾ 26 ਸੰਤਬਰ ਦੀ ਹੈ। ਮ੍ਰਿਤਕ ਮਹਿਲਾ ਦੀ ਪਛਾਣ ਪੂਜਾ ਸ਼ਰਮਾ ਪਤਨੀ ਦੀਪਕ ਸ਼ਰਮਾ ਨਿਵਾਸੀ ਗਾਂਧੀ ਨਗਰ ਸੈਕਟਰ 21 ਸੀ ਦੇ ਤੌਰ 'ਤੇ ਹੋਈ। ਮੰਡੀ ਗੋਬਿੰਦਗੜ੍ਹ ਪੁਲਸ ਨੇ ਇਸ ਮਾਮਲੇ 'ਚ ਮ੍ਰਿਤਕ ਮਹਿਲਾ ਦੇ ਪਤੀ ਦੀਪਕ ਸ਼ਰਮਾ ਦੇ ਬਿਆਨਾਂ ਦੇ ਆਧਾਰ 'ਤੇ ਉਸ ਦੇ ਚਚੇਰੇ ਭਰਾਵਾਂ ਤੇ 2 ਹੋਰ ਲੋਕਾਂ 'ਤੇ ਖੁਦਕੁਸ਼ੀ ਕਰਨ ਲਈ ਮਜ਼ਬੂਰ ਕਰਨ ਦਾ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਪੁਲਸ ਨੂੰ ਦਿੱਤੇ ਆਪਣੇ ਬਿਆਨ 'ਚ ਦੀਪਕ ਨੇ ਦੱਸਿਆ ਕਿ ਉਸ ਦੇ ਪਿਤਾ ਓਮ ਪ੍ਰਕਾਸ਼ ਦੇ 3 ਭਰਾ ਸਨ ਤੇ ਉਨ੍ਹਾਂ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਉਸ ਦੇ ਚਾਚੇ ਦੇ 2 ਲੜਕੇ ਹਨ ਸੌਰਵ ਤੇ ਗੌਰਵ ਜੋ ਕਿ ਉਨ੍ਹਾਂ ਦੇ ਨਾਲ ਵਾਲੇ ਮਕਾਨ 'ਚ ਰਹਿੰਦੇ ਹਨ। ਉਹ ਅਕਸਰ ਉਨ੍ਹਾਂ ਦੇ ਪਰਿਵਾਰ ਨੂੰ ਪਿੱਛਲੇ 4-5 ਸਾਲ ਤੋਂ ਪਰੇਸ਼ਾਨ ਕਰਦੇ ਆ ਰਹੇ ਸਨ। ਉਨ੍ਹਾਂ ਨੇ ਉਸ ਦੀ ਪਤਨੀ ਤੇ ਮਾਂ ਨਾਲ ਕੁੱਟਮਾਰ ਵੀ ਕੀਤੀ ਸੀ। ਇਸ ਝਗੜੇ ਦਾ ਨਿਪਟਾਰਾ ਉਸ ਦੇ ਰਿਸ਼ਤੇਦਾਰਾਂ ਤੇ ਮੁੱਹਲਾਵਾਸੀਆਂ ਨੇ ਮਿਲ ਕੇ ਕਰਵਾ ਦਿੱਤਾ ਸੀ। ਇਸ ਘਟਨਾ ਦੇ ਕਰੀਬ 2 ਮਹੀਨੇ ਬਾਅਦ ਅਸ਼ਵਨੀ ਕੁਮਾਰ ਉਰਫ ਟੀਟੂ, ਹਰੀਸ਼ ਕੁਮਾਰ ਉਰਫ ਬਿੱਲੂ ਨਿਵਾਸੀ ਸੁਭਾਸ਼ ਨਗਰ ਨੇ ਮਿਲ ਕੇ ਉਸ ਦੇ ਪੁੱਤਰ ਤੁਸ਼ਾਰ ਨਾਲ ਕੁੱਟਮਾਰ ਕੀਤੀ ਸੀ। ਇਸ ਤੋਂ ਬਾਅਦ ਉਸ ਦੀ  ਪਤਨੀ ਬੇਹਦ ਪਰੇਸ਼ਾਨ ਰਹਿਣ ਲੱਗੀ।
ਸ਼ਿਕਾਇਤਕਰਤਾ ਦੇ ਮੁਤਾਬਕ ਉਸ ਦੀ ਪਤਨੀ ਪੂਜਾ ਨੇ ਤੰਗ ਹੋ ਕੇ ਇਹ ਕਿਹਾ ਸੀ ਕਿ ਜਾਂ ਤਾਂ ਇਹ ਮਕਾਨ ਵੇਚ ਦਿਓ ਜਾਂ ਫਿਰ ਉਹ ਖੁਦਕੁਸ਼ੀ ਕਰ ਲਵੇਗੀ। ਜਿਸ ਤੋਂ ਬਾਅਦ ਉਹ ਆਪਣੀ ਪਤਨੀ ਨੂੰ ਸਮਝਾ ਬੁਝਾ ਕੇ ਆਪਣੇ ਕੰਮ ਚਲਾ ਗਿਆ ਤੇ ਜਦ ਘਰ ਆ ਕੇ ਦੇਖਿਆ ਤਾਂ ਉਸ ਦੀ ਪਤਨੀ ਜ਼ਮੀਨ 'ਤੇ ਲੇਟੀ ਪਈ ਸੀ। ਜਦੋਂ ਉਹ ਆਪਣੀ ਪਤਨੀ ਨੂੰ ਹਸਪਤਾਲ ਲੈ ਕੇ ਗਿਆ ਤਾਂ ਡਾਕਟਰ ਨੇ ਦੱਸਿਆ ਕਿ ਉਸ ਦੀ ਪਤਨੀ ਨੇ ਜ਼ਹਿਰੀਲੀ ਦਵਾਈ ਨਿਗਲ ਲਈ ਹੈ। ਡਾਕਟਰ ਨੇ ਪੂਜਾ ਦੀ ਹਾਲਤ ਗੰਭੀਰ ਬਣਦੀ ਦੇਖ ਉਸ ਨੂੰ ਰਾਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ, ਜਿਥੇ ਉਸ ਦੀ ਮੌਤ ਹੋ ਗਈ। ਮਾਮਲੇ ਦੀ ਜਾਂਚ ਏ. ਐੱਸ. ਆਈ. ਗੁਰਬਚਨ ਸਿੰਘ ਕਰ ਰਹੇ ਹਨ। ਫਿਲਹਾਲ ਸਾਰੇ ਦੋਸ਼ੀ ਪੁਲਸ ਦੀ ਪਹੁੰਚ ਤੋਂ ਬਾਹਰ ਦੱਸੇ ਜਾ ਰਹੇ ਹਨ।


Related News