ਦਿੱਲੀ ਹਾਈ ਕੋਰਟ ਖਿਲਾਫ ਚਿਦਾਂਬਰਮ ਦੀ ਪਟੀਸ਼ਨ ’ਤੇ ਸੁਣਵਾਈ ਅੱਜ (ਪੜ੍ਹੋ 27 ਅਗਸਤ ਦੀਆਂ ਖਾਸ ਖਬਰਾਂ)

08/27/2019 2:21:58 AM

ਨਵੀਂ ਦਿੱਲੀ — ਸੁਪਰੀਮ ਕੋਰਟ ਆਈ.ਐੱਨ.ਐੱਕਸ. ਮੀਡੀਆ ਭਿ੍ਰਸ਼ਟਾਚਾਰ ਮਾਮਲੇ ’ਚ ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦਾਂਬਰਮ ਨੂੰ 26 ਅਗਸਤ ਤਕ ਸੀ.ਬੀ.ਆਈ. ਹਿਰਾਸਤ ’ਚ ਭੇਜੇ ਜਾਣ ਦੇ ਹੇਠਲੀ ਅਦਾਲਤ ਦੇ 22 ਅਗਸਤ ਦੇ ਆਦੇਸ਼ ਨੂੰ ਚੁਣੌਤੀ ਦੇਣ ਵਾਲੀ ਸਾਬਕਾ ਵਿੱਤ ਮੰਤਰੀ ਦੀ ਇਕ ਨਵੀਂ ਪਟੀਸ਼ਨ ’ਤੇ ਅੱਜ ਸੁਣਵਾਈ ਕਰੇਗੀ। ਇਹ ਪਟੀਸ਼ਨ ਜੱਜ ਆਰ. ਭਾਨੁਮਤੀ ਤੇ ਜੱਜ ਏ.ਐੱਸ. ਬੋਪੰਨਾ ਦੀ ਬੈਂਚ ਸਾਹਮਣੇ ਸੁਣਵਾਈ ਲਈ ਸੂਚੀਬੱਧ ਹੈ।

ਜੰਮੂ ਕਸ਼ਮੀਰ ਨੂੰ ਲੈ ਕੇ ਗ੍ਰਹਿ ਮੰਤਰਾਲਾ ਦੀ ਉੱਚ ਪੱਧਰੀ ਬੈਠਕ ਅੱਜ
ਜੰਮੂ ਕਸ਼ਮੀਰ ਨੂੰ ਲੈ ਕੇ ਅੱਜ ਗ੍ਰਹਿ ਮੰਤਰਾਲਾ ਦੀ ਇਕ ਉੱਚ ਪੱਧਰੀ ਬੈਠਕ ਹੋਣ ਜਾ ਰਹੀ ਹੈ। ਅਜਿਹਾ ਦੱਸਿਆ ਜਾ ਰਿਹਾ ਹੈ ਕਿ ਗ੍ਰਹਿ ਸਕੱਤਰ ਦੀ ਪ੍ਰਧਾਨਗੀ ’ਚ ਹੋਣ ਵਾਲੀ ਇਸ ਹਾਈ ਲੈਵਲ ਮੀਟਿੰਗ ’ਚ ਭਾਰਤ ਸਰਕਾਰ ਦੇ ਸਕੱਤਰ ਪੱਧਰ ਦੇ ਅਧਿਕਾਰੀ ਸ਼ਾਮਲ ਹੋਣਗੇ। ਅਜਿਹਾ ਦੱਸਿਆ ਜਾ ਰਿਹਾ ਹੈ ਕਿ ਜੰਮੂ ਕਸ਼ਮੀਰ ਪੁਨਰ ਗਠਨ ਬਿੱਲ 2019 ’ਤੇ ਚਰਚਾ ਹੋਵੇਗੀ।

ਸੋਨੀਆ ਗਾਂਧੀ ਦੇ ਸੰਸਦੀ ਖੇਤਰ ’ਚ ਯੋਗੀ ਆਦਿਤਿਆਨਾਥ
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਸੰਸਦੀ ਖੇਤਰ ਰਾਏਬਰੇਲੀ ’ਚ ਅੱਜ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਤੇ ਕਾਂਗਰਸ ਜਨਰਲ ਸਕੱਤਰ ਪਿ੍ਰਅੰਕਾ ਗਾਂਧੀ ਵਾਡਰਾ ਦੇ ਦੌਰੇ ਨਾਲ ਜ਼ਿਲਾ ਪ੍ਰਸ਼ਾਸਨ ਖਾਸਾ ਪਸ਼ੋਪੇਸ਼ ’ਚ ਹਨ। ਸੂਤਰਾਂ ਨੇ ਦੱਸਿਆ ਕਿ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਸੁਤੰਤਰਤਾ ਸੈਨਾਨੀ ਰਾਣਾ ਬੇਨੀ ਮਾਧਵ ਸਿੰਘ ਦੀ ਮੁਰਤੀ ’ਤੇ ਫੁੱਲ ਭੇਟ ਕਰਨ ਇਥੇ ਆਉਣਗੇ।

ਪਿ੍ਰਅੰਕਾ ਗਾਂਧੀ ਅੱਜ ਰਾਏਬਰੇਲੀ ਦੌਰੇ ’ਤੇ
ਕਾਂਗਰਸ ਜਨਰਲ ਸਕੱਤਰ ਪਿ੍ਰਅੰਕਾ ਗਾਂਧੀ ਆਪਣੀ ਮਾਂ ਤੇ ਪਾਰਟੀ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਦੇ ਚੋਣ ਖੇਤਰ ਰਾਏਬਰੇਲੀ ਦੌਰੇ ’ਤੇ ਅੱਜ ਪਹੁੰਚ ਰਹੀ ਹਨ। ਪਿ੍ਰਅੰਕਾ ਨਿਜੀਕਰਨ ਖਿਲਾਫ ਅੰਦੋਲਨ ਕਰ ਰਹੇ ਰੇਲ ਕੋਚ ਫੈਕਟਰੀ ਦੇ ਕਰਮਚਾਰੀਆਂ ਨਾਲ ਮੁਲਾਕਾਤ ਕਰਨਗੀ। ਪਾਰਟੀ ਸੂਤਰਾਂ ਨੇ ਦੱਸਿਆ ਕਿ ਪਿ੍ਰਅੰਕਾ ਮੰਗਲਵਾਰ ਦੀ ਸਵੇਰ ਆਪਣੀ ਮਾਂ ਸੋਨੀਆ ਦੇ ਚੋਣ ਖੇਤਰ ਪਹੁੰਚਣਗੀ।

ਖੇਡ
ਅੱਜ ਹੋਣ ਵਾਲੇ ਮੁਕਾਬਲੇ

ਕ੍ਰਿਕਟ : ਕਰਨਾਟਕ ਪ੍ਰੀਮੀਅਰ ਲੀਗ-2019
ਜੂਡੋ : ਵਿਸ਼ਵ ਜੂਡੋ ਚੈਂਪੀਅਨਸ਼ਿਪ-2019
ਟੈਨਿਸ : ਯੂ. ਐੱਸ.ਓਪਨ ਟੈਨਿਸ ਟੂਰਨਾਮੈਂਟ-2019


Inder Prajapati

Content Editor

Related News