PM ਮੋਦੀ ਕਰਨਗੇ ਦੇਸ਼ ਦੇ ਸਭ ਤੋਂ ਲੰਬੇ ਰੇਲ-ਸੜਕ ਪੁਲ ਦਾ ਉਦਘਾਟਨ (ਪੜ੍ਹੋ 25 ਜਨਵਰੀ ਦੀਆਂ ਖਾਸ ਖਬਰਾਂ)
Tuesday, Dec 25, 2018 - 02:29 AM (IST)

ਜਲੰਧਰ (ਵੈਬ ਡੈਸਕ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਾਵਰ ਨੂੰ ਬੋਗੀਬੀਲ ਪੁਲ ਤੋਂ ਲੰਘਣ ਵਾਲੀ ਪਹਿਲੀ ਯਾਤਰੀ ਰੇਲਗੱਡੀ ਨੂੰ ਹਰੀ ਝੰਡੀ ਦਿਖਾ ਕੇ ਦੇਸ਼ ਦੇ ਸਭ ਤੋਂ ਲੰਬੇ ਰੇਲ ਤੇ ਸੜਕੀ ਪੁਲ ਦਾ ਉਦਘਾਟਨ ਕਰਨਗੇ। 4.9ਕਿਲੋਮੀਟਰ ਲੰਬੇ ਇਸ ਪੁਲ ਦੀ ਮਦਦ ਨਾਲ ਅਸਮ ਦੇ ਤਿਨਸੁਕਿਆ ਤੋਂ ਅਰੁਣਾਚਲ ਪ੍ਰਦੇਸ਼ ਦੇ ਨਾਹਰਲਗੁਨ ਕਸਬੇ ਤਕ ਦੀ ਰੇਲ ਯਾਤਰਾ 'ਚ ਲੱਗਣ ਵਾਲੇ ਸਮੇਂ ਤੋਂ 10 ਘੰਟੇ ਦੀ ਕਮੀ ਆਉਣ ਦੀ ਉਮੀਦ ਹੈ।
ਕਮਲਨਾਥ ਕਰਨਗੇ ਮੰਤਰੀ ਮੰਡਲ ਦਾ ਗਠਨ
ਮੱਧ ਪ੍ਰਦੇਸ਼ 'ਚ ਹੋਇਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਮੁੱਖ ਮੰਤਰੀ ਬਣੇ ਕਾਂਗਰਸੀ ਆਗੂ ਕਮਲਨਾਥ 25 ਦਸੰਬਰ ਨੂੰ ਆਪਣੇ ਮੰਤਰੀ ਮੰਡਲ ਦਾ ਗਠਨ ਕਰਨਗੇ। ਰਾਜ ਭਵਨ 'ਚ ਦੁਪਿਹਰ 3 ਵਜੇ ਨਵੇਂ ਚੁਣੇ ਗਏ ਮੰਤਰੀ ਆਪਣੇ ਅਹੁੱਦੇ ਦਾ ਭੇਦ ਗੁਪਤ ਰੱਖਣ ਦੀ ਸਹੁੰ ਚੁਕਣਗੇ। ਮੱਧ ਪ੍ਰਦੇਸ਼ ਵਿਧਾਨ ਸਭਾ ਦਾ ਸ਼ੈਸਨ 7 ਜਨਵਰੀ ਤੋਂ ਸ਼ੁਰੂ ਹੋਵੇਗਾ।
ਉਤਰਾਖੰਡ 'ਚ ਸ਼ੁਰੂ ਹੋਵੇਗੀ ਅਟਲ ਆਯੂਸ਼ਮਾਨ ਯੋਜਨਾ
ਉਤਰਾਖੰਡ ਮੰਗਲਾਵਰ ਨੂੰ ਅਟਲ ਆਯੂਸ਼ਮਾਨ ਯੋਜਨਾ ਲਾਗੂ ਕਰਨ ਵਾਲਾ ਦੇਸ਼ ਦਾ ਪਹਿਲਾਂ ਸੂਬਾ ਬਣ ਜਾਵੇਗਾ। ਉਤਰਾਖੰਡ ਨੂੰ ਵੱਖਰੇ ਸੂਬੇ ਵੱਜੋਂ ਮਾਨਤਾ ਦਵਾਉਣ ਵਾਲੇ ਸਵ. ਅਟਲ ਬਿਹਾਰੀ ਵਾਜਪਾਈ ਦਾ 25 ਦਸੰਬਰ ਨੂੰ ਜਨਮ ਦਿਨ ਹੈ। ਇਸੇ ਲਈ ਸਰਕਾਰ ਵਲੋਂ ਉਨ੍ਹਾਂ ਦੇ ਜਨਮ ਦਿਨ ਮੌਕੇ ਹੀ ਇਸ ਯੋਜਨਾ ਦੀ ਸੂਬੇ ਅੰਦਰ ਸ਼ੁਰੂਆਤ ਕੀਤੀ ਜਾ ਰਹੀ ਹੈ।
ਛੱਤੀਸਗੜ੍ਹ ਦੇ ਮੁੱਖ ਮੰਤਰੀ ਕਰਨਗੇ ਮੰਤਰੀ ਮੰਡਲ ਦਾ ਵਿਸਥਾਰ
ਛੱਤੀਸਗੜ੍ਹ ਦੇ ਮੁੱਖ ਮੰਤਰੀ ਸੁਰੇਸ਼ ਬਘੇਲ 25 ਦਸੰਬਰ ਨੂੰ ਆਪਣੀ ਕੈਬਨਿਟ ਦਾ ਵਿਸਥਾਰ ਕਰਨਗੇ। ਇਸ ਦਿਨ 10 ਵਿਧਾਇਕਾਂ ਵਲੋਂ ਮੰਤਰੀ ਅਹੁੱਦੇ ਦੀ ਸਹੁੰ ਚੁਕਣ ਦੀ ਸੰਭਾਵਨਾ ਹੈ। ਇਸ ਤੋਂ ਪਹਿਲਾਂ 17 ਦਸੰਬਰ ਨੂੰ ਬਘੇਲ ਨੇ ਮੁੱਖ ਮੰਤਰੀ ਅਹੁੱਦੇ ਦੀ ਸਹੁੰ ਚੁਕੀ ਸੀ, ਉਸ ਵੇਲੇ ਉਨ੍ਹਾਂ ਨਾਲ ਟੀ. ਐਸ. ਸਿੰਘਦੇਵ ਅਤੇ ਤਾਮਰਧਵਜ ਸ਼ਾਹ ਨੇ ਮੰਤਰੀ ਦੇ ਅਹੁੱਦੇ ਦੀ ਸਹੁੰ ਚੁੱਕੀ ਸੀ।
ਨਹੀਂ ਖੁਲ੍ਹਣਗੇ ਸਕੂਲ
ਪੰਜਾਬ ਸਰਕਾਰ ਵਲੋਂ ਸੂਬੇ ਭਰ ਦੇ ਸਕੂਲਾਂ 'ਚ 25 ਦਸੰਬਰ ਤੋਂ ਛੁੱਟੀਆਂ ਦਾ ਐਲਾਣ ਕਰ ਦਿੱਤਾ ਹੈ। ਜਿਸ ਕਾਰਨ ਸੂਬੇ ਭਰ ਦੇ ਸਕੂਲ ਮੰਗਲਵਾਰ ਤੋਂ ਬੰਦ ਰਹਿਣਗੇ। ਇਹ ਛੁੱਟੀਆਂ 1 ਜਨਵਰੀ ਤਕ ਹੋਣਗੀਆਂ।
ਅੱਜ ਲਾਂਚ ਹੋਵੇਗਾ Poco Phone
ਸ਼ਾਓਮੀ ਪੋਕੋ ਐੱਫ1 ਦੀ ਸਫਲਤਾ ਤੋਂ ਬਾਅਦ ਹੁਣ ਕੰਪਨੀ ਨੇ ਇਕ ਵਾਰ ਨਵੇਂ ਪੋਕੋਫੋਨ ਦਾ ਐਲਾਨ ਕੀਤਾ ਹੈ। ਕੰਪਨੀ ਦੇ ਆਫਿਸ਼ਲ ਟਵਿਟਰ ਹੈਂਡਲ ਤੋਂ ਕੀਤੇ ਗਏ ਟਵਿਟ 'ਚ ਵੀ ਇਸ ਦੇ 25 ਦਸੰਬਰ ਨੂੰ ਆਉਣ ਦੀ ਗੱਲ ਕੀਤੀ ਗਈ ਹੈ।
ਖੇਡ
ਅੱਜ ਹੋਣ ਵਾਲੇ ਮੁਕਾਬਲੇ
ਕ੍ਰਿਕਟ : ਰਣਜੀ ਟਰਾਫੀ ਕ੍ਰਿਕਟ ਟੂਰਨਾਮੈਂਟ-2018
ਬੈਡਮਿੰਟਨ : ਹੈਦਰਾਬਾਦ ਬਨਾਮ ਚੇਨਈ (ਪ੍ਰੀਮੀਅਰ ਲੀਗ-2018)
ਕਬੱਡੀ : ਪ੍ਰੋ ਕਬੱਡੀ ਲੀਗ-2018