ਸ਼ੀਲਾ ਦੀਕਸ਼ਿਤ ਦਾ ਅੱਜ ਨਿਗਮ ਬੋਧ ਘਾਟ ''ਤੇ ਹੋਵੇਗਾ ਅੰਤਿਮ ਸੰਸਕਾਰ (ਪੜ੍ਹੋ 21 ਜੁਲਾਈ ਦੀਆਂ ਖਾਸ ਖਬਰਾਂ)

07/21/2019 2:26:39 AM

ਨਵੀਂ ਦਿੱਲੀ— ਲਗਾਤਾਰ ਡੇਢ ਦਹਾਕੇ ਤਕ ਦਿੱਲੀ ਦੀ ਮੁੱਖ ਮੰਤਰੀ ਰਹੀ ਤੇ ਮੌਜੂਦਾ ਪ੍ਰਦੇਸ਼ ਕਾਂਗਰਸ ਪ੍ਰਧਾਨ ਸ਼ੀਲਾ ਦੀਕਸ਼ਿਤ ਦਾ ਸ਼ਨੀਵਾਰ ਦੁਪਹਿਰ ਇਥੇ ਇਕ ਹਸਪਤਾਲ 'ਚ ਦੇਹਾਂਤ ਹੋ ਗਿਆ। ਉਹ 81 ਸਾਲ ਦੀ ਸਨ। ਦੀਕਸ਼ਿਤ ਦਾ ਅੰਤਿਮ ਸੰਸਕਾਰ ਅੱਜ ਦੁਪਹਿਰ ਢਾਈ ਵਜੇ ਨਿਗਮ ਬੋਧ ਘਾਟ 'ਤੇ ਕੀਤਾ ਜਾਵੇਗਾ।

ਸੋਨਭੱਦਰ 'ਚ ਪੀੜਤ ਪਰਿਵਾਰਾਂ ਨੂੰ ਮਿਲਣਗੇ ਸੀ.ਐੱਮ. ਯੋਗੀ
ਪ੍ਰਿਅੰਕਾ ਗਾਂਧੀ ਵਾਡਰਾ ਤੇ ਮਿਰਜ਼ਾਪੁਰ ਜ਼ਿਲਾ ਪ੍ਰਸ਼ਾਸਨ ਵਿਚਾਲੇ ਚੱਲ ਰਿਹਾ ਗਤੀਰੋਧ ਸ਼ਨੀਵਾਰ ਦੁਪਹਿਰ ਕਾਂਗਰਸ ਜਨਰਲ ਸਕੱਤਰ ਦੇ ਸੋਨਭੱਦਰ ਕਤਲ ਕਾਂਡ ਦੇ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਨਾਲ ਹੀ ਖਤਮ ਹੋ ਗਿਆ। ਇਸ ਦੇ ਨਾਲ ਹੀ ਅੱਜ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਕਤਲ ਕਾਂਡ ਦੇ ਘਟਨਾਸਥਾਨ ਸੋਨਭੱਦਰ ਦੇ ਉਮਭਾ ਪਿੰਡ ਜਾਣਗੇ।

ਫਲੋਰ ਟੈਸਟ ਤੋਂ ਪਹਿਲਾਂ ਕਾਂਗਰਸ ਨੇ ਸੱਦੀ ਵਿਧਾਇਕਾਂ ਦੀ ਬੈਠਕ
ਕਰਨਾਟਕ 'ਚ ਫਲੋਰ ਟੈਸਟ ਤੋਂ ਪਹਿਲਾਂ ਕਾਂਗਰਸ ਨੇ ਅੱਜ ਆਪਣੇ ਵਿਧਾਇਕਾਂ ਦੀ ਬੈਠਕ ਸੱਦੀ ਹੈ। ਦੱਸ ਦਈਏ ਕਿ ਕਰਨਾਟਕ ਵਿਧਾਨ ਸਭਾ 'ਚ ਕੁਮਾਰਸਵਾਮੀ ਨੂੰ ਸੋਮਵਾਰ ਨੂੰ ਬਹੁਮਤ ਸਾਬਿਤ ਕਰਨਾ ਹੈ। ਜ਼ਿਕਰਯੋਗ ਹੈ ਕਿ ਕਰਨਾਟਕ 'ਚ ਕੁਮਾਰਸਵਾਮੀ ਸਰਕਾਰ ਮੁਸ਼ਕਿਲ 'ਚ ਹੈ। ਕਾਂਗਰਸ ਤੇ ਜੇਡੀਐੱਸ ਦੇ 13 ਵਿਧਾਇਕਾਂ ਦੇ ਅਸਤੀਫੇ ਤੋਂ ਬਾਅਦ ਸਰਕਾਰ ਮੁਸ਼ਕਿਲ 'ਚ ਆ ਗਈ ਹੈ।

ਸ਼ਹੀਦ ਦਿਵਸ 'ਚ ਸ਼ਾਮਲ ਹੋਣਗੇ ਚੁਣਾਵੀ ਸਿਆਸਤਦਾਨ ਪ੍ਰਸ਼ਾਂਤ ਕਿਸ਼ੋਰ
ਚੁਣਾਵੀ ਸਿਆਸਤਦਾਨ ਪ੍ਰਸ਼ਾਂਤ ਕਿਸ਼ੋਰ ਤੇ ਉਨ੍ਹਾਂ ਦੀ ਟੀਮ 2021 ਸੂਬਾ ਵਿਧਾਨ ਸਭਾ ਚੋਣ ਤੋਂ ਪਹਿਲਾਂ ਪੱਛਮੀ ਬੰਗਾਲ ਦੀ ਜਨਤਾ ਦੇ ਰਵੱਈਏ ਨੂੰ ਸਮਝਣ ਲਈ ਅੱਜ ਇਥੇ ਸ਼ਹੀਦ ਦਿਵਸ 'ਤੇ ਆਯੋਜਿਤ ਹੋਣ ਵਾਲੀ ਤ੍ਰਿਣਮੂਲ ਦੀ ਵਿਸ਼ਾਲ ਰੈਲੀ 'ਚ ਮੌਜੂਦ ਰਹਿਣਗੇ।

ਵੈਸਟ ਇੰਡੀਜ਼ ਲਈ ਟੀਮ ਇੰਡੀਆ ਦੀ ਚੋਣ ਅੱਜ
ਵੈਸਟ ਇੰਡੀਜ਼ ਦੌਰੇ 'ਤੇ ਜਾਣ ਵਾਲੀ ਟੀਮ ਲਈ ਅੱਜ ਚੋਣ ਹੋਵੇਗਾ। ਮੰਨਿਆ ਜਾ ਰਿਹਾ ਹੈ ਕਿ ਇਸ ਦੌਰੇ 'ਤੇ ਟੀਮ 'ਚ ਕੁਝ ਨਵੇਂ ਚਹਿਰਿਆਂ ਨੂੰ ਮੌਕਾ ਮਿਲ ਸਕਦਾ ਹੈ। ਦੱਸ ਦਈਏ ਕਿ ਵਿਸ਼ਵ ਕੱਪ ਸੈਮੀਫਾਇਨਲ 'ਚ ਹਾਰਨ ਤੋਂ ਬਾਅਦ ਧੋਨੀ ਦੇ ਸੰਨਿਆਸ ਲੈਣ ਦੀਆਂ ਅਟਕਲਾਂ ਹਨ ਪਰ ਧੋਨੀ ਨੇ ਸ਼ਨੀਵਾਰ ਨੂੰ ਸੰਨਿਆਸ ਲੈਣ ਦੀਆਂ ਖਬਰਾਂ ਨੂੰ ਖਾਰਿਜ ਕਰ ਦਿੱਤਾ।


Inder Prajapati

Content Editor

Related News