SC/ST ਮਾਮਲੇ ''ਤੇ ਸੁਪਰੀਮ ਕੋਰਟ ''ਚ ਸੁਣਵਾਈ ਅੱਜ (ਪੜ੍ਹੋ 18 ਸਤੰਬਰ ਦੀਆਂ ਖਾਸ ਖਬਰਾਂ)

Wednesday, Sep 18, 2019 - 02:16 AM (IST)

SC/ST ਮਾਮਲੇ ''ਤੇ ਸੁਪਰੀਮ ਕੋਰਟ ''ਚ ਸੁਣਵਾਈ ਅੱਜ (ਪੜ੍ਹੋ 18 ਸਤੰਬਰ ਦੀਆਂ ਖਾਸ ਖਬਰਾਂ)

ਨਵੀਂ ਦਿੱਲੀ— ਅਨੁਸੁਚਿਤ ਜਾਤੀ/ਅਨੁਸੂਚਿਤ ਜਨਜਾਤੀ (ਐੱਸ.ਸੀ./ਐੱਸ.ਟੀ.) ਅੱਤਿਚਾਰ ਰੋਕੂ ਐਕਟ ਦੇ ਕਾਨੂੰਨਾਂ ਨੂੰ ਹਲਕਾ ਕਰਨ ਦੇ ਫੈਸਲੇ 'ਤੇ ਮੁੜ ਵਿਚਾਰ ਸਬੰਧੀ ਕੇਂਦਰ ਸਰਕਾਰ ਦੀ ਪਟੀਸ਼ਨ ਦੀ ਸੁਣਵਾਈ ਲਈ ਬੈਂਚ ਦਾ ਗਠਨ ਕਰ ਦਿੱਤਾ ਗਿਆ ਹੈ। ਸੂਚਨਾ ਦੇ ਜ਼ਰੀਏ ਕਿਹਾ ਗਿਆ ਹੈ ਕਿ ਜੱਜ ਅਰੁਣ ਮਿਸ਼ਰਾ, ਜੱਜ ਐੱਮ.ਆਰ. ਸ਼ਾਹ ਤੇ ਜੱਜ ਭੂਸ਼ਣ ਗਵਈ ਮੁੜ ਵਿਚਾਰ ਪਟੀਸ਼ਨ 'ਤੇ ਸੁਣਵਾਈ ਕਰਨਗੇ।

ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕਰਨਗੀ ਮਮਤਾ ਬੈਨਰਜੀ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਨਵੀਂ ਦਿੱਲੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹੋਣ ਵਾਲੀ ਮੁਲਾਕਾਤ ਨੂੰ 'ਸ਼ਿਸ਼ਟਾਚਾਰ ਭੇਟ' ਦੱਸਦੇ ਹੋਏ ਕਿਹਾ ਕਿ ਉਹ ਇਸ ਦੌਰਾਨ ਸੂਬੇ ਨਾਲ ਜੁੜੇ ਕਈ ਮੁੱਦਿਆਂ ਨੂੰ ਉਨ੍ਹਾਂ ਸਾਹਮਣੇ ਚੁੱਕਣਗੀ, ਜਿਸ 'ਚ ਸੂਬੇ ਨੂੰ ਮਿਲਣ ਵਾਲਾ ਫੰਡ ਦਾ ਮੁੱਦਾ ਅਹਿਮ ਹੈ।

ਗ੍ਰਹਿ ਮੰਤਰੀ ਅਮਿਤ ਸ਼ਾਹ ਝਾਰਖੰਡ ਦੌਰੇ 'ਤੇ
ਝਾਰਖੰਡ ਵਿਧਾਨ ਸਭਾ  ਚੋਣ ਨੂੰ ਲੈ ਕੇ ਭਾਜਪਾ ਨੇ ਕਮਰ ਕੱਸ ਲਈ ਹੈ। ਸੰਗਠਨ ਨੂੰ ਚੁਸਤ ਦਰੁਸਤ ਕਰਨ ਤੋਂ ਲੈ ਕੇ ਚੋਣ ਮੁਹਿੰਮ ਦੀ ਸ਼ੁਰੂਆਤ ਕਰਨ ਲਈ ਰਾਸ਼ਟਰੀ ਨੇਤਾਵਾਂ ਦੇ ਵੀ ਦੌਰੇ ਤੇਜ ਹੋ ਗਏ ਹਨ। ਸ਼ਾਹ ਅੱਜ ਜਾਮਤਾੜਾ ਤੋਂ ਭਾਜਪਾ ਦੀ ਜਨ ਆਸ਼ਿਰਵਾਦ ਯਾਤਰਾ ਸ਼ੁਰੂ ਕਰਨਗੇ। ਇਸ ਮੌਕੇ ਉਨ੍ਹਾਂ ਨਾਲ ਮੁੱਖ ਮੰਤਰੀ ਰਘੁਵਰ ਦਾਸ ਸਣੇ ਪਾਰਟੀ ਦੇ ਕਈ ਸੀਨੀਅਰ ਨੇਤਾ ਮੌਜੂਦ ਰਹਿਣਗੇ।

ਚੀਨ ਦੇ ਡਿਪਲੋਮੈਟ ਵਾਸ਼ਿੰਗਟਨ ਦਾ ਕਰਨਗੇ ਦੌਰਾ
ਚੀਨ ਤੇ ਅਮਰੀਕਾ ਵਿਚਾਲੇ ਵਪਾਰਕ ਤਣਾਅ ਦਾ ਹੱਲ ਲੱਭਣ ਲਈ ਵਾਰਤਾ ਦੀ ਤਿਆਰੀ ਦੇ ਸਿਲਸਿਲੇ 'ਚ ਚੀਨ ਦੇ ਡਿਪਲੋਮੈਟ ਅੱਜ ਵਾਸ਼ਿੰਗਟਨ ਜਾਣਗੇ। ਦੋਹਾਂ ਧਿਰਾਂ ਵਿਚਾਲੇ ਵਪਾਰਕ ਤੇ ਤਕਨੀਕੀ ਮੁੱਦਿਆਂ 'ਤੇ ਅਕਤੂਬਰ 'ਚ ਗੱਲਬਾਤ ਹੋਣੀ ਹੈ। ਇਸ ਤੋਂ ਪਹਿਲਾਂ ਦੋਵਾਂ ਧਿਰਾਂ ਨੇ ਸ਼ਾਂਤੀ ਭਰਿਆ ਮਾਹੌਲ ਤਿਆਰ ਕਰਨ ਦਾ ਐਲਾਨ ਕੀਤਾ ਹੈ। ਇਸੇ ਬਾਬਤ ਇਹ ਯਾਤਰਾ ਹੋਣੀ ਹੈ।

ਭਾਰਤ-ਦੱਖਣੀ ਅਫਰੀਕਾ ਵਿਚਾਲੇ ਮੁਕਾਬਲਾ ਅੱਜ
ਧਰਮਸ਼ਾਲਾ 'ਚ ਪਹਿਲਾ ਮੈਚ ਬਾਰਿਸ਼ ਕਾਰਨ ਰੱਦ ਹੋਣ ਤੋਂ ਬਾਅਦ ਭਾਰਤ ਅੱਜ ਇਥੇ ਦੱਖਣੀ ਅਫਰੀਕਾ ਖਿਲਾਫ ਦੂਜੇ ਟੀ-20 ਅੰਤਰਰਾਸ਼ਟਰੀ ਕ੍ਰਿਕਟ ਮੈਚ 'ਚ ਜਿੱਤ ਨਾਲ ਤਿੰਨ ਮੈਚਾਂ ਦੀ ਸੀਰੀਜ਼ 'ਚ ਬੜ੍ਹਤ ਬਣਾਉਣ ਦੇ ਇਰਾਦੇ ਨਾਲ ਉਤਰੇਗਾ।


author

Inder Prajapati

Content Editor

Related News