ਹੱਥ ਛੱਡ ਕੇ ਬੁਲੇਟ ਚਲਾਉਣ ਵਾਲੇ ਰਤਨ ਸਿੰਘ ਦਾ ਨਾਂ ਇੰਡੀਆ ਬੁੱਕ ਆਫ ਰਿਕਾਰਡ ''ਚ ਹੋਇਆ ਦਰਜ (ਵੀਡੀਓ)
Sunday, Jul 08, 2018 - 09:16 AM (IST)
ਫਿਰੋਜ਼ਪੁਰ(ਬਿਊਰੋ)— ਥਾਣਾ ਗੁਰਹਰਸਹਾਏ 'ਚ ਤਾਇਨਾਤ ਹੈੱਡ ਕਾਂਸਟੇਬਲ ਰਤਨ ਸਿੰਘ ਨੇ ਪੰਜਾਬ ਪੁਲਸ ਦਾ ਮਾਣ ਵਧਾਇਆ ਹੈ। ਰਤਨ ਸਿੰਘ ਦਾ ਨਾਂ ਇੰਡੀਆ ਬੁੱਕ ਆਫ ਰਿਕਾਰਡ 'ਚ ਦਰਜ ਹੋਇਆ ਹੈ। ਤੁਹਾਨੂੰ ਦੱਸ ਦੇਈਏ ਕਿ ਰਤਨ ਸਿੰਘ ਪਿਛਲੇ 15 ਸਾਲ ਤੋਂ ਹੱਥ ਛੱਡ ਕੇ ਬੁਲੇਟ-ਮੋਟਰਸਾਈਕਲ ਹਰ ਸਾਲ 15 ਅਗਸਤ ਤੇ 26 ਜਨਵਰੀ ਨੂੰ ਚਲਾਉਂਦੇ ਹਨ। ਉਨ੍ਹਾਂ ਕਰੀਬ 1 ਸਾਲ ਪਹਿਲਾਂ ਫਾਜ਼ਿਲਕਾ ਤੋਂ ਖਾਈ ਖੇਮੇ ਤੱਕ ਹੱਥ ਛੱਡ ਕੇ 84 ਕਿਲੋਮੀਟਰ ਮੋਟਰਸਾਈਕਲ ਚਲਾਇਆ ਸੀ। ਇਸੇ ਤਹਿਤ ਉਨ੍ਹਾਂ ਦਾ ਨਾਂ ਇੰਡੀਆ ਬੁੱਕ ਆਫ ਰਿਕਾਰਡ 'ਚ ਦਰਜ ਹੋਇਆ ਹੈ। ਰਤਨ ਸਿੰਘ ਪੰਜਾਬ ਦਾ ਪਹਿਲਾ ਮੁਲਾਜ਼ਮ ਹੈ ਜਿਸ ਦਾ ਇੰਡੀਆ ਬੁੱਕ ਆਫ ਰਿਕਾਰਡ ਵਿਚ ਨਾਂ ਦਰਜ ਹੋਇਆ ਹੈ। ਰਤਨ ਸਿੰਘ ਦੀ ਇਸ ਕਾਮਯਾਬੀ ਲਈ ਥਾਣਾ ਮੁਖੀ ਅਤੇ ਸਾਰੇ ਸਟਾਫ ਨੇ ਉਨ੍ਹਾਂ ਨੂੰ ਵਧਾਈ ਦਿੱਤੀ।