ਯਾਤਰੀਆਂ ਦੀਆਂ ਸ਼ਿਕਾਇਤਾਂ ''ਤੇ ਰੇਲ ਮੰਡਲ ਦੀ ਸਖ਼ਤ ਕਾਰਵਾਈ, ਅਨਬਰਾਂਡਿਡ ਪਾਣੀ ਦੀਆਂ ਬੋਤਲਾਂ ਕੀਤੀਆਂ ਜ਼ਬਤ
Sunday, Jun 23, 2024 - 10:23 PM (IST)
ਫਿਰੋਜ਼ਪੁਰ (ਮਲਹੋਤਰਾ)– ਰੇਲ ਮੰਡਲ ਵਿਚ 23 ਤੋਂ 29 ਜੂਨ ਤੱਕ ਚਲਾਈ ਜਾ ਰਹੀ ਖਾਣ-ਪੀਣ ਵਾਲੀਆਂ ਵਸਤੂਆਂ ਦੀ ਚੈਕਿੰਗ ਮੁਹਿੰਮ ਦੌਰਾਨ ਮੰਡਲ ਦੀ ਟੀਮ ਨੇ ਐਤਵਾਰ ਨੂੰ ਹਿਮਗਿਰੀ ਐਕਸਪ੍ਰੈੱਸ ’ਚ ਅਨਬਰਾਂਡੇਡ ਪਾਣੀ ਦੀਆਂ ਬੋਤਲਾਂ ਵੇਚ ਰਹੇ ਲੋਕਾਂ ਨੂੰ ਫੜ ਕੇ 102 ਬੋਤਲਾਂ ਜ਼ਬਤ ਕੀਤੀਆਂ ਹਨ।
ਸੀਨੀਅਰ ਡੀ.ਸੀ.ਐੱਮ. ਪਰਮਦੀਪ ਸਿੰਘ ਸੈਣੀ ਨੇ ਦੱਸਿਆ ਕਿ ਗੱਡੀ ’ਚ ਚੈਕਿੰਗ ਦੌਰਾਨ 11 ਸ਼ਿਕਾਇਤਾਂ ਮਿਲੀਆਂ ਕਿ ਵੇਂਡਰਾਂ ਵੱਲੋਂ ਜੋ ਪਾਣੀ ਵੇਚਿਆ ਜਾ ਰਿਹਾ ਹੈ, ਉਸ ਦੇ ਲਈ ਨਿਰਧਾਰਤ ਕੀਮਤ ਤੋਂ ਜ਼ਿਆਦਾ ਪੈਸੇ ਵਸੂਲੇ ਜਾ ਰਹੇ ਹਨ। ਪੂਰੀ ਟਰੇਨ ’ਚ ਚੈਕਿੰਗ ਦੌਰਾਨ ਵੇਂਡਰਾਂ ਕੋਲੋਂ 102 ਅਨਬਰਾਂਡੇਡ ਪਾਣੀ ਦੀਆਂ ਬੋਤਲਾਂ ਜ਼ਬਤ ਕੀਤੀਆਂ ਗਈਆਂ ਹਨ।
ਇਹ ਵੀ ਪੜ੍ਹੋ- ਯਾਤਰੀਆਂ ਨੂੰ ਮਿਲਣ ਵਾਲੀਆਂ ਕੈਟਰਿੰਗ ਸੇਵਾਵਾਂ ਦੀ ਹੋਵੇਗੀ ਵਿਆਪਕ ਜਾਂਚ, ਰੇਲਵੇ ਬੋਰਡ ਨੇ ਜਾਰੀ ਕੀਤੇ ਨਿਰਦੇਸ਼
ਸੈਣੀ ਨੇ ਦੱਸਿਆ ਕਿ ਰੇਲਗੱਡੀਆਂ ’ਚ ਖਾਣ-ਪੀਣ ਦੀਆਂ ਵਸਤੂਆਂ ਦੀ ਕੁਆਲਟੀ ਅਤੇ ਮੁੱਲ ਸਬੰਧੀ ਜਾਂਚ ਦੇ ਲਈ ਇਹ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਕਮੀਆਂ ਮਿਲਣ ’ਤੇ ਤੁਰੰਤ ਐਕਸ਼ਨ ਲਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ- ਰਾਤ ਦੇ ਹਨੇਰੇ 'ਚ ਭੁਲੇਖੇ ਨਾਲ ਖਾ ਲਈ ਜ਼ਹਿਰੀਲੀ ਚੀਜ਼, ਖੇਤਾਂ 'ਚ ਨੌਜਵਾਨ ਦੀ ਹੋਈ ਦਰਦਨਾਕ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e