ਗੁਆਂਢੀ ਨੌਜਵਾਨ ਨੇ ਨਾਬਾਲਗ ਕੁੜੀ ਨਾਲ ਕੀਤਾ ਜਬਰ-ਜ਼ਿਨਾਹ, ਕਾਬੂ

Tuesday, Jan 02, 2024 - 04:17 PM (IST)

ਗੁਆਂਢੀ ਨੌਜਵਾਨ ਨੇ ਨਾਬਾਲਗ ਕੁੜੀ ਨਾਲ ਕੀਤਾ ਜਬਰ-ਜ਼ਿਨਾਹ, ਕਾਬੂ

ਲੁਧਿਆਣਾ (ਰਾਜ) : ਪਿੰਡ ਦੁਲੇਅ ’ਚ ਗੁਆਂਢੀ ਨੌਜਵਾਨ ਨੇ ਇਕ 12 ਸਾਲ ਦੀ ਬੱਚੀ ਨਾਲ ਜਬਰ-ਜ਼ਿਨਾਹ ਕੀਤਾ। ਸਹਿਮੀ ਬੱਚੀ ਨੇ ਆਪਣੀ ਮਾਂ ਨੂੰ ਦੱਸਿਆ, ਜਿਸ ਤੋਂ ਬਾਅਦ ਸ਼ਿਕਾਇਤ ਪੁਲਸ ਨੂੰ ਦਿੱਤੀ ਗਈ। ਥਾਣਾ ਡੇਹਲੋਂ ਦੀ ਪੁਲਸ ਨੇ ਇਸ ਮਾਮਲੇ ’ਚ ਪੀੜਤਾ ਦੇ ਪਿਤਾ ਦੇ ਬਿਆਨਾਂ ’ਤੇ ਮੁਲਜ਼ਮ ਨੌਜਵਾਨ ’ਤੇ ਕੇਸ ਦਰਜ ਕੀਤਾ ਹੈ।

ਮੁਲਜ਼ਮ ਵੀ ਨਾਬਾਲਗ ਹੈ। ਪੁਲਸ ਨੇ ਉਸ ਨੂੰ ਅਦਾਲਤ ’ਚ ਪੇਸ਼ ਕੀਤਾ, ਜਿੱਥੋਂ ਉਸ ਨੂੰ ਆਬਜ਼ਰਵੇਸ਼ਨ ਹੋਮ ’ਚ ਭੇਜਿਆ ਗਿਆ ਹੈ। ਪੀੜਤ ਪਿਤਾ ਨੇ ਸ਼ਿਕਾਇਤ ’ਚ ਦੱਸਿਆ ਕਿ ਮੁਲਜ਼ਮ ਉਸ ਦੇ ਗੁਆਂਢ ’ਚ ਰਹਿੰਦਾ ਹੈ। ਉਸ ਦੇ ਬੱਚਿਆਂ ਦਾ ਉਕਤ ਘਰ ’ਚ ਆਉਣਾ-ਜਾਣਾ ਸੀ।

ਮੁਲਜ਼ਮ ਨੇ ਉਸ ਦੀ ਬੇਟੀ ਨੂੰ ਘਰ ਬੁਲਾਇਆ ਸੀ, ਜਿੱਥੋਂ ਮੁਲਜ਼ਮ ਨੇ ਜਬਰਨ ਉਸ ਦੀ ਧੀ ਨਾਲ ਜਬਰ-ਜ਼ਿਨਾਹ ਕੀਤਾ। ਜਦੋਂ ਘਰ ਆਈ ਤਾਂ ਉਸ ਨੇ ਘਟਨਾ ਸਬੰਧੀ ਦੱਸਿਆ। ਐੱਸ. ਐੱਚ. ਓ. ਰਵਿੰਦਰ ਕੁਮਾਰ ਦਾ ਕਹਿਣਾ ਹੈ ਕਿ ਪੀੜਤਾ ਦਾ ਮੈਡੀਕਲ ਕਰਵਾਇਆ ਗਿਆ ਹੈ। ਮੁਲਜ਼ਮ ਵੀ ਨਾਬਾਲਗ ਹੈ। ਉਸ ਨੂੰ ਫੜ੍ਹ ਲਿਆ ਗਿਆ ਹੈ।


author

Babita

Content Editor

Related News