ਮੋਹਾਲੀ ''ਚ ਸ਼ੂਟਿੰਗ ਬਹਾਨੇ ''ਮਾਡਲ'' ਨਾਲ ਜਬਰ-ਜ਼ਿਨਾਹ, ਸੁਣਾਈ ਹੱਡ-ਬੀਤੀ (ਵੀਡੀਓ)

Saturday, Sep 12, 2020 - 09:41 AM (IST)

ਮੋਹਾਲੀ : ਮੋਹਾਲੀ 'ਚ ਸ਼ੂਟਿੰਗ ਦੇ ਬਹਾਨੇ ਇਕ ਮਾਡਲ ਨਾਲ ਜਬਰ-ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਆਪਣੀ ਹੱਡ-ਬੀਤੀ ਸੁਣਾਉਂਦੇ ਹੋਏ ਪੀੜਤ ਮਾਡਲ ਨੇ ਕਿਹਾ ਕਿ ਉਸ ਨੂੰ ਕਲਾਕਾਰ ਅਤੇ ਡਾਇਰੈਕਟਰ ਨੇ ਸ਼ੂਟਿੰਗ ਦੇ ਬਹਾਨੇ ਮੋਹਾਲੀ ਬੁਲਾਇਆ ਸੀ, ਜਿਸ ਤੋਂ ਬਾਅਦ ਉਸ ਨਾਲ ਫਲੈਟ 'ਚ ਜ਼ਬਰ-ਜ਼ਿਨਾਹ ਕੀਤਾ ਗਿਆ।

ਇਹ ਵੀ ਪੜ੍ਹੋ : ਲੁਧਿਆਣਾ 'ਚ ਦਿਲ ਕੰਬਾਊ ਵਾਰਦਾਤ, ਕਹੀ ਮਾਰ ਕੇ 14 ਸਾਲਾਂ ਦੇ ਮੁੰਡੇ ਦਾ ਕਤਲ

ਮਾਡਲ ਨੇ ਦੱਸਿਆ ਕਿ ਐਪਲ ਜਿੰਦਲ ਨਾਂ ਦਾ ਮਾਡਲ ਪਹਿਲਾਂ ਉਸ ਨੂੰ ਸ਼ੂਟਿੰਗ ਦੇ ਬਹਾਨੇ ਫਲੈਟ 'ਚ ਲੈ ਗਿਆ ਅਤੇ ਫਿਰ ਉਸ ਨਾਲ ਵਿਆਹ ਕਰਾਉਣ ਦੀ ਗੱਲ ਕਰਨ ਲੱਗਾ।

ਇਹ ਵੀ ਪੜ੍ਹੋ : ਕੈਪਟਨ ਦੇ ਦਿਲ ਨੂੰ ਭਾਅ ਗਈ ਗੋਲਗੱਪੇ ਵੇਚਣ ਵਾਲੇ ਮੁੰਡੇ ਦੀ ਵੀਡੀਓ, ਕੀਤਾ ਵੱਡਾ ਐਲਾਨ

ਇਸ ਤੋਂ ਬਾਅਦ ਐਪਲ ਜਿੰਦਲ ਨੇ ਜ਼ਬਰਦਸਤੀ ਕਰਦਿਆਂ ਉਸ ਨਾਲ ਜਬਰ-ਜ਼ਿਨਾਹ ਕੀਤਾ, ਜਿਸ ਦੀ ਸ਼ਿਕਾਇਤ ਜਦੋਂ ਪੁਲਸ ਨੂੰ ਪੀੜਤ ਮਾਡਲ ਨੇ ਦਿੱਤੀ ਤਾਂ ਪੁਲਸ ਨੇ ਪੈਸੇ ਲੈ ਕੇ ਗੱਲ ਮੁਕਾਉਣ ਦੀ ਗੱਲ ਕਹੀ।

ਇਹ ਵੀ ਪੜ੍ਹੋ : 'ਕੰਗਨਾ ਰਣੌਤ' ਦੇ ਹੱਕ 'ਚ ਉਤਰਿਆ ਜੇਲ੍ਹ 'ਚ ਬੰਦ ਇਹ 'ਗੈਂਗਸਟਰ', ਦਿੱਤੀ ਭਿਆਨਕ ਬਦਲੇ ਦੀ ਧਮਕੀ

ਫਿਲਹਾਲ ਪੀੜਤ ਮਾਡਲ ਦਾ ਕਹਿਣਾ ਹੈ ਕਿ ਉਸ ਨੂੰ ਪੈਸੇ ਨਹੀਂ ਚਾਹੀਦੇ ਅਤੇ ਉਹ ਇੰਨਾ ਚਾਹੁੰਦੀ ਹੈ ਕਿ ਜਾਂ ਤਾਂ ਜਬਰ-ਜ਼ਿਨਾਹ ਕਰਨ ਵਾਲਾ ਮਾਡਲ ਉਸ ਨਾਲ ਵਿਆਹ ਕਰੇ ਜਾਂ ਫਿਰ ਉਸ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।

 


author

Babita

Content Editor

Related News