ਹੁਸ਼ਿਆਰਪੁਰ ਪੁਲਸ ਦੀ ਕਾਰਗੁਜ਼ਾਰੀ, ਬਲਾਤਕਾਰ ਦਾ ਦੋਸ਼ੀ ਹੋਇਆ ਫਰਾਰ (ਵੀਡੀਓ)

Sunday, Sep 09, 2018 - 05:52 PM (IST)

ਹੁਸ਼ਿਆਰਪੁਰ (ਅਮਰੀਕ ਕੁਮਾਰ) : ਕਈ ਮਾਸੂਮ ਬੱਚੀਆਂ ਨਾਲ ਆਪਣੀ ਹਵਸ ਮਿਟਾਉਣ ਵਾਲੇ ਦਰਿੰਦੇ ਨੂੰ ਲੋਕਾਂ ਨੇ ਦਬੋਚ ਕੇ ਚੰਗੀ ਛਿੱਤੜ ਪਰੇਡ ਕੀਤੀ ਜਦੋਂ ਲੋਕਾਂ ਨੇ ਇਸ ਦਰਿੰਦੇ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ, ਜਦੋਂ ਪੁਲਸ ਇਸ ਨੂੰ ਇਲਾਜ ਲਈ ਹਸਪਤਾਲ ਲੈ ਕੇ ਆਈ ਤਾਂ ਉਥੋਂ ਇਹ ਪੁਲਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਦਰਅਸਲ ਪਿਛਲੇ ਦਿਨੀਂ ਇਸ ਵਿਅਕਤੀ ਨੇ ਇਕ ਮਾਸੂਮ ਬੱਚੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਸੀ। ਫਿਰ 3 ਸਤੰਬਰ ਨੂੰ ਇਸ ਵਿਅਕਤੀ ਨੇ ਉਸੇ ਅੰਦਾਜ਼ 'ਚ ਇਕ ਹੋਰ ਬੱਚੀ ਨੂੰ ਘਰੋਂ ਅਗਵਾ ਕਰਕੇ ਨਜ਼ਦੀਕ ਦੇ ਖੇਤਾ 'ਚ ਲੈ ਗਿਆ ਜਦੋਂ ਬੱਚੀ ਦੀ ਮਾਂ ਨੂੰ ਪਤਾ ਲੱਗਾ ਤਾਂ ਇਹ ਦਰਿੰਦਾ ਚਕਮਾ ਦੇ ਕੇ ਛੂ ਮੰਤਰ ਹੋ ਗਿਆ ਪਰ ਅਗਲੇ ਹੀ ਦਿਨ ਲੋਕਾਂ ਨੇ ਇਸ ਨੂੰ ਕਾਬੂ ਕਰ ਲਿਆ ਤੇ ਜੰਮ ਕੇ ਕੁੱਟਮਾਰ ਕੀਤੀ ਜਦੋਂ ਪੁਲਸ ਨੇ ਇਲਾਜ ਲਈ ਇਸ ਦਰਿੰਦੇ ਨੂੰ ਹਸਪਤਾਲ ਦਾਖਲ ਕਰਵਾਇਆ ਤਾਂ ਇਹ ਉਥੋਂ ਵੀ ਪੁਲਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। 

ਇਕ ਪਾਸੇ ਪਰਿਵਾਰ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਦੂਜੇ ਪਾਸੇ ਪੁਲਸ ਨੇ ਇਸ ਮਾਮਲੇ ਬਾਰੇ ਮੀਡੀਆ ਸਾਹਮਣੇ ਆ ਕੇ ਕੁਝ ਵੀ ਕਹਿਣ ਤੋਂ ਸਾਫ ਇਨਕਾਰ ਕਰ ਦਿੱਤਾ ਪਰ ਹਥਿਆਰਾਂ ਨਾਲ ਲੈਸ ਪੁਲਸ ਨੂੰ ਚਕਮਾ ਦੇ ਕੇ ਭੱਜ ਨਿਕਲੇ ਇਸ ਦਰਿੰਦੇ ਨੇ ਪੁਲਸ ਦੀ ਕਾਰਗੁਜ਼ਾਰੀ 'ਤੇ ਸਵਾਲੀਆ ਨਿਸ਼ਾਨ ਖੜ੍ਹੇ ਕਰ ਦਿੱਤੇ ਹਨ।


Related News