ਸਿਵਲ ਹਸਪਤਾਲ ''ਚ ਨਾਬਾਲਗ ਨਾਲ ਹੋਏ ਬਲਾਤਕਾਰ ਮਾਮਲੇ ''ਚ ਆਇਆ ਨਵਾਂ ਮੋੜ (ਵੀਡੀਓ)
Saturday, Jun 09, 2018 - 11:00 AM (IST)
ਬਰਨਾਲਾ (ਪੁਨੀਤ ਮਾਨ) — ਬਰਨਾਲਾ 'ਚ ਬੀਤੇ ਦਿਨੀਂ ਇਕ ਨਾਬਾਲਗ ਨਾਲ ਹੋਏ ਬਲਾਤਕਾਰ ਦੇ ਮਾਮਲੇ 'ਚ ਨਵਾਂ ਮੋੜ ਉਸ ਸਮੇਂ ਆਇਆ, ਜਦੋਂ ਪੀੜਤ ਲੜਕੀ ਵਲੋਂ ਜਿਨ੍ਹਾਂ ਦੋ ਲੜਕਿਆਂ 'ਤੇ ਰੇਪ ਕਰਨ ਦਾ ਦੋਸ਼ ਲਗਾਇਆ ਗਿਆ ਸੀ, ਉਹ ਨਿਰਦੋਸ਼ ਨਿਕਲੇ। ਜਾਣਕਾਰੀ ਦਿੰਦੇ ਹੋਏ ਬਰਨਾਲਾ ਦੇ ਡੀ. ਐੱਸ. ਪੀ. ਰਾਜੇਸ਼ ਛਿੱਬਰ ਨੇ ਦੱਸਿਆ ਕਿ ਬੀਤੇ ਦਿਨੀਂ ਬਰਨਾਲਾ ਦੇ ਸਰਕਾਰੀ ਹਸਪਤਾਲ 'ਚ ਇਕ ਨਾਬਾਲਗ ਲੜਕੀ ਨਾਲ ਬਲਾਤਕਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਸਮੇਂ ਇਹ ਘਟਨਾ ਵਾਪਰੀ ਉਸ ਸਮੇਂ ਪੀੜਤ ਲੜਕੀ ਦੀ ਮਾਂ ਸਰਕਾਰੀ ਹਸਪਤਾਲ 'ਚ ਜ਼ੇਰੇ ਇਲਾਜ ਦਾਖਲ ਸੀ। ਪੀੜਤ ਲੜਕੀ ਵਲੋਂ ਹਸਪਤਾਲ ਦੇ ਹੀ ਦੋ ਕਰਮਚਾਰੀਆਂ 'ਤੇ ਉਸ ਨਾਲ ਬਲਾਤਕਾਰ ਕਰਨ ਦਾ ਦੋਸ਼ ਲਗਾਇਆ ਗਿਆ ਸੀ ਪਰ ਪੁਲਸ ਦੀ ਜਾਂਚ ਦੌਰਾਨ ਦੋਨੋਂ ਹਸਪਤਾਲ ਕਰਮਚਾਰੀ ਨਿਰਦੋਸ਼ ਪਾਏ ਗਏ ਤੇ ਅਸਲ ਦੋਸ਼ੀ ਪੀੜਤ ਲੜਕੀ ਦੇ ਪਿਤਾ ਦਾ ਦੋਸਤ ਹੀ ਨਿਕਲਿਆ। ਫਿਲਹਾਲ ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।