ਸੈਨਿਕ ਦੇ ਵਿਰੁੱਧ ਜਬਰ-ਜ਼ਨਾਹ ਦਾ ਮਾਮਲਾ ਦਰਜ

Friday, Nov 17, 2017 - 07:34 AM (IST)

ਬਠਿੰਡਾ  (ਵਰਮਾ) - ਨਰਸਿੰਗ ਦਾ ਕੋਰਸ ਕਰਨ ਵਾਲੀ ਲੜਕੀ ਨਾਲ ਜਬਰ-ਜ਼ਨਾਹ ਕਰਨ ਦੇ ਮਾਮਲੇ ਵਿਚ ਥਾਣਾ ਕੋਤਵਾਲੀ ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਸੈਨਿਕ ਵਿਰੁੱਧ ਮਾਮਲਾ ਦਰਜ ਕੀਤਾ ਜਦਕਿ ਕੋਈ ਗ੍ਰਿਫਤਾਰੀ ਨਹੀਂ ਹੋਈ। ਅਜੀਤ ਗਿੱਲ ਵਾਸੀ 23 ਸਾਲਾ ਲੜਕੀ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ 2 ਸਾਲ ਪਹਿਲਾਂ ਸੈਨਿਕ ਮਨੂ ਸਿੰਘ ਵਾਸੀ ਜੈਤੋ ਦੀ ਉਸ ਨਾਲ ਇਕ ਵਿਆਹ ਸਮਾਰੋਹ 'ਚ ਮੁਲਾਕਾਤ ਹੋਈ। ਲਹਿਰਾ ਮੁਹੱਬਤ ਦੇ ਕਾਲਜ 'ਚ ਉਹ ਨਰਸਿੰਗ ਦਾ ਕੋਰਸ ਕਰ ਰਹੀ ਸੀ ਤੇ ਨਾਲ ਹੀ ਇਕ ਨਿੱਜੀ ਹਸਪਤਾਲ 'ਚ ਬਤੌਰ ਨਰਸ ਕੰਮ ਕਰ ਰਹੀ ਸੀ। ਮੁਲਜ਼ਮ ਦਾ ਉਥੇ ਆਉਣਾ-ਜਾਣਾ ਬਣਿਆ ਰਿਹਾ ਅਤੇ ਉਕਤ ਸੈਨਿਕ ਨੇ ਉਸ ਨੂੰ ਵਿਆਹ ਦਾ ਝਾਂਸਾ ਦਿੱਤਾ, ਜਿਸ ਕਾਰਨ ਉਹ ਉਸ ਦੇ ਸੰਪਰਕ 'ਚ ਰਹੀ। ਕੁਝ ਸਮਾਂ ਪਹਿਲਾਂ ਉਸ ਨੇ ਕਈ ਵਾਰ ਜਬਰ-ਜ਼ਨਾਹ ਵੀ ਕੀਤਾ ਪਰ ਜਦੋਂ ਉਸ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ ਤਾਂ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ। ਉਸ ਨੇ ਦੱਸਿਆ ਕਿ ਇਸ ਸਬੰਧੀ ਥਾਣਾ ਜੈਤੋ ਵਿਚ ਸ਼ਿਕਾਇਤ ਵੀ ਦਰਜ ਕਰਵਾਈ ਗਈ ਸੀ ਪਰ ਉਥੇ ਮਨੂ ਸਿੰਘ ਨੇ ਸਮਝੌਤਾ ਕਰ ਕੇ 8 ਨਵੰਬਰ ਨੂੰ ਮੰਗਣੀ ਦਾ ਭਰੋਸਾ ਦਿੱਤਾ ਪਰ ਹੁਣ ਉਹ ਛੁੱਟੀ ਤੋਂ ਵਾਪਸ ਚਲਾ ਗਿਆ ਅਤੇ ਵਿਆਹ ਦੀ ਕੋਈ ਗੱਲਬਾਤ ਨਹੀਂ ਕੀਤੀ।
 ਥਾਣਾ ਕੋਤਵਾਲੀ ਮੁਖੀ ਦਵਿੰਦਰ ਸਿੰਘ ਨੇ ਦੱਸਿਆ ਕਿ ਲੜਕੀ ਦੀ ਸ਼ਿਕਾਇਤ 'ਤੇ ਸੈਨਿਕ ਮਨੂ ਸਿੰਘ ਵਿਰੁੱਧ ਧਾਰਾ 376 ਤਹਿਤ ਜਬਰ-ਜ਼ਨਾਹ ਦਾ ਮਾਮਲਾ ਦਰਜ ਕਰ ਲਿਆ ਹੈ ਜਦਕਿ ਉਸ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।


Related News