ਘਰ ''ਚ ਵੜ ਕੇ ਔਰਤ ਨਾਲ ਕੀਤਾ ਸਾਮੂਹਿਕ ਜ਼ਬਰ ਜਨਾਹ, ਕੇਸ ਦਰਜ

Sunday, Oct 29, 2017 - 09:51 AM (IST)

ਘਰ ''ਚ ਵੜ ਕੇ ਔਰਤ ਨਾਲ ਕੀਤਾ ਸਾਮੂਹਿਕ ਜ਼ਬਰ ਜਨਾਹ, ਕੇਸ ਦਰਜ

ਜਲਾਲਾਬਾਦ (ਗੁਲਸ਼ਨ)-ਇਕ ਔਰਤ ਨਾਲ ਸਾਮੂਹਿਕ ਤੌਰ ਤੇ ਜ਼ਬਰ ਜਨਾਹ ਕਰਨ ਦੇ ਦੋਸ਼ 'ਚ ਥਾਣਾ ਅਰਨੀਵਾਲਾ ਦੀ ਪੁਲਸ ਨੇ 2 ਵਿਅਕਤੀ ਜਿੰਨਾਂ 'ਚ ਇਕ ਅਣਪਛਾਤਾ ਵੀ ਸ਼ਾਮਲ ਹੈ ਦੇ ਵਿਰੁੱਧ ਫੌਜ਼ਦਾਰੀ ਮੁਕੱਦਮਾ ਦਰਜ਼ ਕੀਤਾ ਹੈ। ਥਾਣਾ ਅਰਨੀਵਾਲਾ ਪੁਲਸ ਨੂੰ ਦਿੱਤੇ ਆਪਣੇ ਬਿਆਨਾਂ 'ਚ ਪੀੜਤ ਔਰਤ ਨੇ ਦੱਸਿਆ ਕਿ ਦੋਸ਼ੀ ਨਿਸ਼ਾਨ ਸਿੰਘ ਉਸਦੇ ਪਤੀ ਨੂੰ ਜਾਣਦਾ ਸੀ ਅਤੇ ਉਸਦਾ ਅਕਸਰ ਹੀ ਉਨ੍ਹਾਂ ਦੇ ਘਰ ਆਉਣਾ-ਜਾਣਾ ਸੀ। ਬੀਤੀ 4 ਅਕਤੂਬਰ ਨੂੰ ਦੋਸ਼ੀ ਨਿਸ਼ਾਨ ਸਿੰਘ ਆਪਣੇ ਇਕ ਸਾਥੀ ਨਾਲ ਉਸਦੇ ਘਰ ਆਇਆ ਅਤੇ ਉਸਦੇ ਪਤੀ ਨੂੰ ਸ਼ਰਾਬ ਲੈਣ ਲਈ ਘਰ ਤੋਂ ਬਾਹਰ ਭੇਜ ਦਿੱਤਾ। ਜਦੋਂ ਉਸਦਾ ਪਤੀ ਸ਼ਰਾਬ ਲੈਣ ਲਈ ਬਾਹਰ ਗਿਆ ਤਾਂ ਉਕਤ ਦੋਸ਼ੀਆਂ ਨੇ ਮਿਲ ਕੇ ਉਸ ਨਾਲ ਸਾਮੂਹਿਕ ਤੌਰ 'ਤੇ ਜ਼ਬਰ ਜਨਾਹ ਕੀਤਾ। ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਸਬ ਇੰਸਪੈਕਟਰ ਇਕਬਾਲ ਸਿੰਘ ਨੇ ਦੱਸਿਆ ਕਿ ਪੀੜਤ ਔਰਤ ਦੇ ਬਿਆਨਾਂ ਦੇ ਆਧਾਰ ਤੇ ਦੋਸ਼ੀ ਨਿਸ਼ਾਨ ਸਿੰਘ ਨਿਵਾਸੀ ਤਲਵੰਡੀ ਭਾਈ ਅਤੇ ਇਕ ਅਣਪਛਾਤੇ ਵਿਅਕਤੀ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਤੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।


Related News