ਜਬਰ-ਜ਼ਿਨਾਹ ਤੇ ਇਰਾਦਾ ਕਤਲ ਦੇ ਮੁਲਜ਼ਮ ਨੂੰ 20 ਸਾਲ ਦੀ ਕੈਦ

Tuesday, Mar 21, 2023 - 10:52 AM (IST)

ਜਬਰ-ਜ਼ਿਨਾਹ ਤੇ ਇਰਾਦਾ ਕਤਲ ਦੇ ਮੁਲਜ਼ਮ ਨੂੰ 20 ਸਾਲ ਦੀ ਕੈਦ

ਲੁਧਿਆਣਾ (ਮਹਿਰਾ) : ਵਧੀਕ ਸੈਸ਼ਨ ਜੱਜ ਸ਼ਿਵ ਮੋਹਨ ਗਰਗ ਦੀ ਅਦਾਲਤ ਨੇ ਜਬਰ-ਜ਼ਿਨਾਹ ਅਤੇ ਕਤਲ ਦੇ ਯਤਨ ਦੇ ਦੋਸ਼ ’ਚ ਸਰਪੰਚ ਕਾਲੋਨੀ ਮੂੰਡੀਆਂ ਕਲਾਂ ਨਿਵਾਸੀ ਪ੍ਰਸ਼ਾਂਤ ਉਰਫ਼ ਪਿੰਟੂ ਨੂੰ 20 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਇਸ ਤੋਂ ਇਲਾਵਾ ਅਦਾਲਤ ਨੇ ਮੁਲਜ਼ਮ ਨੂੰ 1 ਲੱਖ ਰੁਪਏ ਜੁਰਮਾਨਾ ਭਰਨ ਦਾ ਵੀ ਹੁਕਮ ਦਿੱਤਾ ਹੈ। ਇਸ ਸਬੰਧੀ 27 ਅਪ੍ਰੈਲ, 2022 ਨੂੰ ਪੁਲਸ ਥਾਣਾ ਜਮਾਲਪੁਰ ਵਲੋਂ ਮਾਮਲਾ ਦਰਜ ਕੀਤਾ ਗਿਆ ਸੀ।

ਸ਼ਿਕਾਇਤਕਰਤਾ ਮੁਤਾਬਕ ਵਰਦਾਤ ਵਾਲੇ ਦਿਨ ਉਹ ਆਪਣੀ ਦੁਕਾਨ ’ਤੇ ਇਕੱਲੀ ਮੌਜੂਦ ਸੀ ਅਤੇ ਦੁਪਹਿਰ ਲਗਭਗ 1 ਵਜੇ ਮੁਲਜ਼ਮ ਉਸ ਦੀ ਦੁਕਾਨ ’ਤੇ ਆਇਆ। ਮੁਲਜ਼ਮ ਨੇ ਉਸ ਤੋਂ ਆਪਣਾ ਇਕ ਨੰਬਰ ਪੋਰਟ ਕਰਵਾਉਣ ਲਈ ਕਿਹਾ। ਸ਼ਿਕਾਇਤਕਰਤਾ ਨੇ ਉਸ ਦੇ ਆਧਾਰ ਕਾਰਡ ਦੀ ਕਾਪੀ ਲੈ ਕੇ ਉਸ ਨੂੰ ਇਹ ਕਿਹਾ ਕਿ ਕੁੱਝ ਘੰਟਿਆਂ ਬਾਅਦ ਉਸ ਦਾ ਨੰਬਰ ਪੋਰਟ ਹੋ ਜਾਵੇਗਾ।

ਸ਼ਿਕਾਇਤਕਰਤਾ ਮੁਤਾਬਕ ਉਸ ਨੇ ਮੁਲਜ਼ਮ ਨੂੰ ਕਿਹਾ ਕਿ ਹੁਣ ਉਸ ਦਾ ਖਾਣਾ ਖਾਣ ਦਾ ਸਮਾਂ ਹੋ ਗਿਆ ਹੈ, ਇਸ ਲਈ ਉਹ ਚਲਾ ਜਾਵੇ ਅਤੇ ਕੁੱਝ ਘੰਟਿਆਂ ਬਾਅਦ ਆਪਣਾ ਮੋਬਾਇਲ ਚੈੱਕ ਕਰ ਲਵੇ। ਮੁਲਜ਼ਮ ਨੇ ਉੱਥੇ ਜਾਣ ਦੀ ਬਜਾਏ ਦੁਕਾਨ ਦਾ ਸ਼ਟਰ ਅੰਦਰੋਂ ਬੰਦ ਕਰ ਦਿੱਤਾ ਅਤੇ ਉਸ ਨਾਲ ਜਬਰਨ ਜਬਰ-ਜ਼ਿਨਾਹ ਕੀਤਾ। ਇੰਨਾ ਹੀ ਨਹੀਂ, ਭੱਜਣ ਦੀ ਸਥਿਤੀ ਵਿਚ ਮੁਲਜ਼ਮ ਨੇ ਉਸ ਨੂੰ ਛੱਤ ਤੋਂ ਸੁੱਟ ਦਿੱਤਾ।


author

Babita

Content Editor

Related News